ਪੰਨਾ:ਪੂਰਬ ਅਤੇ ਪੱਛਮ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭਯਤਾ

ਜ਼ਿੰਦਗੀ ਦਾ ਮਿਆਰ ਹਰ ਇਕ ਪਹਿਲੂ ਤੋਂ ਬਹੁਤ ਉੱਚਾ ਹੈ:-ਸਭਯ ਆਦਮੀਆਂ ਵਾਂਗ ਉਹ ਪਿੰਡਾਂ ਜਾਂ ਸ਼ਹਿਰਾਂ ਵਿਚ ਘਰ ਬਣਾਕੇ ਰਹਿੰਦੇ ਹਨ ਅਤੇ ਕਪੜੇ ਪਹਿਨਦੇ ਹਨ; ਉਨਾਂ ਦਾ ਦਿਮਾਗ ਇਤਨਾ ਪਰਫੁਲਤ ਹੈ ਕਿ ਹਰ ਇਕ ਗਲ ਦੀ ਛਾਨ ਬੀਨ ਬੜੇ ਗਹੁ ਨਾਲ ਕਰ ਸਕਦੇ ਹਨ; ਅਕਲਮੰਦ ਹੋਣ ਕਰਕੇ ਉਨਾਂ ਦੀ ਪਰਸਪਰ ਬਾਤ ਚੀਤ ਵਿਚ ਬੜਾ ਸਤਿਕਾਰ ਅਤੇ ਮਾਣ ਹੈ; ਉਹ ਇਕ ਦੂਸਰੇ ਦੇ ਅਹਿਸਾਸ ਨੂੰ ਅਨਭਵ ਕਰਦੇ ਹਨ ਅਤੇ ਯੋਗ ਵਰਤਾਓ ਕਰਦੇ ਹਨ; ਜ਼ਿੰਦਗੀ ਦੇ ਹੋਰ ਮਾਮਲਿਆਂ ਸਬੰਧੀ ਭੀ ਉਨਾਂ ਦੇ ਵਿਚਾਰ ਬੜੇ ਦੀਰਘ ਹਨ; ਕੋਈ ਮਸਲਾ ਲੈ ਲਵੋ ਉਸ ਤੇ ਇਤਨੀਆਂ ਪੁਸਤਕਾਂ ਲਿਖੀਆਂ ਹੋਈਆਂ ਮਿਲਣਗੀਆਂ ਕਿ ਲਾਇਬ੍ਰੇਰੀਆਂ ਭਰੀਆਂ ਜਾ ਸਕਦੀਆਂ ਹਨ। ਉਨ੍ਹਾਂ ਦੀਆਂ ਸਮਾਜਕ, ਰਾਜਸੀ, ਆਰਥਕ ਅਤੇ ਧਾਰਮਕ ਸਰਗਰਮੀਆਂ ਬੜੀਆਂ ਡੂੰਘੀਆਂ ਅਤੇ ਉੱਚੇ ਦਰਜੇ ਦੀਆਂ ਹਨ । ਇਸ ਲਈ ਭਾਵੇਂ ਹਬਸ਼ੀ ਅਤੇ ਫਰੰਗੀ ਇਕੇ ਦੇਸ਼ ਵਿਚ ਰਹਿੰਦੇ ਹਨ ਪ੍ਰੰਤੂ ਉਨ੍ਹਾਂ ਵਿਚ ਉਪ੍ਰੋਕਤ ਭਿੰਨ ਭੇਦ ਹੋਣ ਦੇ ਕਾਰਨ ਅਸੀਂ ਹਬਸ਼ੀਆਂ ਨੂੰ ਸਭਯਤਾ ਹੀਣ ਅਤੇ ਫਰੰਗੀਆਂ ਨੂੰ ਸਭਯਤਾ-ਪੂਰਬਕ ਕਹਾਂਗੇ।
ਇਸੇ ਪਰਕਾਰ ਦੂਸਰੇ ਮੁਲਕਾਂ ਦਾ ਹਾਲ ਹੈ। ਹਰ ਇਕ ਮੁਲਕ ਦੀ ਸਭਯਤਾ ਦੂਸਰਿਆਂ ਨਾਲੋਂ ਕੁਝ ਨਿਰਾਲੀ ਹੈ ਅਤੇ ਸਮੇਂ ਸਮੇਂ ਅਨੁਸਾਰ ਸਭਯਤਾ ਦਾ ਦੌਰ ਬਦਲਦਾ ਰਹਿੰਦਾ ਹੈ । ਤਾਂ ਤੇ ਵਰਤਮਾਨ ਜ਼ਮਾਨੇ ਵਿਚ, ਪੁਰਾਣੇ ਜ਼ਮਾਨਿਆਂ ਦੀ ਤਰ੍ਹਾਂ ਦੁਨੀਆਂ ਦੇ ਸਾਰੇ ਮੁਲਕਾਂ