ਪੰਨਾ:ਪੂਰਬ ਅਤੇ ਪੱਛਮ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੨੭

ਖਾਸ ਕਰ ਕੇ ਲੜਕੀ ਨੂੰ ਇਹ ਖਿਆਲ ਭੀ ਹੁੰਦਾ ਹੈ ਕਿ ਉਸ ਨੇ ਆਪਣੇ ਭਵਿੱਖਤ-ਪਤੀ ਤੇ ਆਪਣੀ ਸਚਾਈ ਤੇ ਸਚਾਈ ਸੰਬੰਧੀ ਚੰਗਾ ਅਸਰ ਪਾਉਣਾ ਹੈ ਅਤੇ ਜੇਕਰ ਉਸ ਨੇ ਇਸ ਨੂੰ ਆਪਣੀ ਕਾਮ-ਚੇਸ਼ਟਾ ਪੂਰੀ ਕਰਨ ਦਾ ਅਵਸਰ ਵਿਆਹ ਤੋਂ ਪਹਿਲਾਂ ਹੀ ਦੇ ਦਿਤਾ ਤਾਂ ਸਾਧਾਰਨ ਤੌਰ ਤੇ ਇਹ ਸੰਭਵ ਹੋ ਸਕਦਾ ਹੈ ਕਿ ਉਹ ਇਸ ਦੇ ਪਤਿ-ਬ੍ਰਤ ਧਰਮ ਤੇ ਸ਼ੱਕ ਕਰੇ ਅਤੇ ਉਸ ਨੂੰ ਇਹ ਖਿਆਲ ਹੋ ਜਾਵੇ ਕਿ ਇਹ ਲੜਕੀ ਸ਼ਾਇਦ ਹੋਰ ਕਿਸੇ ਲੜਕੇ ਨਾਲ ਭੀ ਇਸ ਪ੍ਰਕਾਰ ਦੇ ਵਿਭਚਾਰੀ ਤਅੱਲਕ ਰਖਦੀ ਹੋਵੇਗੀ। ਇਸ ਲਈ ਲੜਕੀ ਵਲੋਂ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵਿਭਚਾਰ ਤੋਂ ਬਚਿਆ ਜਾਵੇ। ਭਾਵੇਂ ਬੇਸਬਰੇ ਬੰਦੇ ਭੀ ਵਿੱਚੇ ਹੀ ਹੁੰਦੇ ਹਨ ਪ੍ਰੰਤੂ ਫੇਰ ਭੀ ਘਟ ਤੋਂ ਘਟ ਨੱਵੇ ਫੀ ਸਦੀ ਹਾਲਤਾਂ ਵਿਚ ਵਿਭਚਾਰ ਤੋਂ ਬਚਾ ਕੀਤਾ ਜਾਂਦਾ ਹੈ।

ਡਾਕਟਰ ਸ਼ੇਰ ਸਿੰਘ ਹੋਰੀਂ ਆਪਣੀ ਪੁਸਤਕ "ਪ੍ਰਦੇਸ ਯਾਤਰਾ" ਵਿਚ ਲਿਖਦੇ ਹਨ ਕਿ ਅਜ ਕਲ ਪੱਛਮੀ ਆਮ ਮੁੰਡੇ ਕੁੜੀਆਂ ਇਸ ਗਲ ਦਾ ਖਾਸ ਖਿਆਲ ਨਹੀਂ ਕਰਦੇ ਕਿਉਂਕਿ ਵਿਆਹ ਤਾਂ ਉਹ ਤਦ ਤਕ ਨਹੀਂ ਕਰਵਾਉਂਦੇ ਜਦ ਤਕ ਬਾਲ ਬਚੇ ਨੂੰ ਸੰਭਾਲਣ ਜੋਗੀ ਆਮਦਨ ਪੈਦਾ ਨ ਕਰ ਸਕਣ। ਇਸ ਲਈ ਲੰਬੇ ਅਰਸੇ ਵਾਸਤੇ ਉਹ ਕਾਮ ਨੂੰ ਰੋਕਣਾ ਠੀਕ ਨਹੀਂ ਸਮਝਦੇ। ਡਾਕਟਰ ਸਾਹਿਬ ਦੀ ਇਹ ਰਾਏ ਵਾਕਿਆਤ ਤੇ ਨਿਰ-ਭਰ ਮਲੂਮ ਨਹੀਂ ਹੁੰਦੀ ਕਿਉਂਕਿ ਇਹ ਜ਼ਰੂਰੀ