ਪੰਨਾ:ਪੂਰਬ ਅਤੇ ਪੱਛਮ.pdf/281

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੨੭੬

ਪੂਰਬ ਅਤੇ ਪੱਛਮ

ਦੀ ਹੈ ਜੋ ਕੌਮੀ ਅਣਖ ਤੇ ਮਲਕੀ ਬੇਹਤਰੀ ਨਿਜ ਸਵਾਰਥਾਂ ਲਈ,ਕੁਰਬਾਨ ਕਰਨਾ ਕੋਈ ਵਡੀ ਗਲ ਨਹੀਂ ਸਮਝਦੇ। ਹਿੰਦਸਤਾਨ ਜਹੇ ਅਨਪੜ ਤੇ ਗਰੀਬ ਮੁਲਕ ਲਈ ਲੋੜ ਹੈ ਉਚੇ ਆਚਰਣ ਵਾਲੇ ਰਾਜਸੀ ਲੀਡਰਾਂ ਦੀ ਜੋ ਆਮ ਜਨਤਾ ਦੀ ਯੋਗ ਅਗਵਾਈ ਕਰਕੇ ਮੁਲਕ ਦੀ ਸਮੁਚੀ ਉਨਤੀ ਦਾ ਕਾਰਨ ਬਣਨ।

੫-ਆਮ ਜਨਤਾ ਅਤੇ ਰਾਜਨੀਤੀ

ਵਰਤਵਾਨ ਸਾਂਝੀਵਾਲਤਾ ( Democracy) ਦੇ ਜ਼ਮਾਨੇ ਵਿਚ ਕਿਸੇ ਮੁਲਕ ਦੀ ਰਾਜਨੀਤੀ ਦੀ ਅਸਲ ਤੇ ਸਮਰੀ ਜ਼ਮੇਵਾਰੀ ਉਸਦੀ ਆਮ ਜਨਤਾ ਦੇ ਸਿਰ ਹੈ। ਕਿਉਂਕਿ ਜੋ ਕੁਝ ਰਾਜਸੀ ਲੀਡਰ ਜਾਂ ਰਾਜਸੀ ਪਾਰਟੀਆਂ ਕਰ ਰਹੀਆਂ ਹਨ ਸਮਝਿਆਂ ਇਹੀ ਜਾਂਦਾ ਹੈ ਕਿ ਇਹ ਸਭ ਕੁਝ ਆਮ ਜਨਤਾ ਦੀ ਰਚੀ ਅਨੁਸਾਰ ਹੋ ਰਿਹਾ ਹੈ। ਜਦ ਕਦੀ ਆਮ ਜਨਤਾ ਨੂੰ ਤਾਕਤ ਵਿਚ ਆਈ ਹੋਈ ਰਾਜਸੀ ਪਾਰਟੀ ਦੀ ਰਾਜਨੀਤੀ ਚੰਗੀ ਨ ਲਗੇ ਤਾਂ ਉਨ੍ਹਾਂ ਪਾਸ ਵੋਟ ਦਾ ਤੇਜ਼ ਹਥਿਆਰ ਹੈ ਜਿਸ ਨਾਲ ਉਹ ਆਉਣ ਵਾਲੀ ਚੋਣ ਵਿਚ ਇਸ ਪਾਰਟੀ ਦੀਆਂ ਜੜਾਂ ਕਰ ਸਕਦੇ ਹਨ | ਅਸਲ ਵਿਚ ਹੁੰਦਾ ਭੀ ਇਸੇ ਤਰਾਂ ਹੈ। ਇਹੀ ਕਾਰਨ ਹੈ ਕਿ ਵਰਤਮਾਨ ਸਭਯ ਅਤੇ ਲੋਕ-ਰਾਜ ਦੇ ਭਾਗੀ ਮੁਲਕਾਂ ਵਿਚ ਗੁਰਨਮੈਂਟਾਂ ਦੀ ਅਦਲਾ ਬਦਲੀ ਸਮੇਂ ਸਮੇਂ ਅਨੁਸਾਰ ਹੁੰਦੀ ਰਹਿੰਦੀ ਹੈ। ਬਰਤਾਨੀਆਂ, ਅਮਰੀਕਾ ਤੇ ਫਰਾਂਸ ਆਦਿ ਦੇਸ਼ਾਂ ਦੀਆਂ ਤਵਾਂ