ਪੰਨਾ:ਪੂਰਬ ਅਤੇ ਪੱਛਮ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦਾਚਾਰ

੬੭

ਸਾਮਾਨ ਹੋਣ ਉਥੇ ਐਸ਼-ਪ੍ਰਸਤਾਂ ਦੀ ਬਹੁਗਿਣਤੀ ਹੋਣੀ ਹੀ ਹੋਈ ), ਇਸ ਲਈ ਉਹ ਢਕੌਸਲੇ ਮਾਰ ਛਡਦੇ ਹਨ ਕਿ ਜੀ। ਸਾਡੇ ਦੇਸ਼ ਵਿਚ ਇਖਲਾਕੀ ਜ਼ਿੰਦਗੀ ਦਾ ਮਿਆਰ ਪਰਬੀ ਦੇਸ਼ਾਂ ਨਾਲੋਂ ਵਖਰਾ ਹੈ, ਜਾਣੋ ਕਿ ਇਨ੍ਹਾਂ ਦਾ ਬਾਬਾ ਆਦਮ ਹੀ ਨਿਰਾਲਾ ਹੈ ! ਸਚ ਇਹ ਹੈ ਕਿ - ਐਸ਼-ਪ੍ਰਸਤੀ ਦੇ ਅਧੀਨ ਹੋ ਕੇ ਉਹ ਲੋਕ ਆਪਣੇ ਆਪ ਤੇ ਲੋੜੀਂਦਾ ਜ਼ਬਤ ਨਹੀਂ ਰੱਖ ਸਕਦੇ ਅਤੇ ਜਤ ਕਾਇਮ ਰਖਣ ਦੇ ਮੈਦਾਨ ਵਿਚ ਉਹ ਆਪਣੇ ਵਡੇ ਵਡੇਰਿਆਂ ਨਾਲੋਂ ਕਾਫੀ ਗਿਰੇ ਹੋਏ ਹਨ।

ਇਸ ਸਬੰਧ ਵਿਚ ਸਾਨੂੰ ਪੂਰਬ ਵਾਸੀਆਂ ਨੂੰ ਇਹ ਖਾਸ ਮਾਣ ਹੈ ਕਿ ਸਾਡੀ ਜ਼ਿੰਦਗੀ ਇਸ ਨਕਤਾ ਨਿਗਾਹ ਤੋਂ ਉਨਾਂ ਲੋਕਾਂ ਦੇ ਮੁਕਾਬਲੇ ਬੜੀ ਸੱਚੀ ਅਤੇ ਸੱਚੀ ਹੈ। ਕਿਤੇ ਕਿਤੇ ਸਾਡੇ ਵਿਚ ਭੀ Black sheep (ਕਾਲੀਆਂ ਭੇਡਾਂ) ਹਨ, ਪਾਤੁ ਇਨ੍ਹਾਂ ਦੀ ਗਿਣਤੀ ਪਵਿੱਤ੍ਰ ਰੂਹਾਂ ਦੇ ਮੁਕਾਬਲੇ ਤੇ ਬਹੁਤ ਥੋੜੀ ਹੈ । ਸਾਡੇ ਮਜ਼ਹਬ ਜਾਂ ਸਮਾਜਕ ਨਿਯਮਾਂ ਵਿਚ ਹੋਰ ਹਜ਼ਾਰਾਂ ਊਣਤਾਈਆਂ ਪਈਆਂ ਹੋਣ, ਪ੍ਰੰਤੂ ਇਸ ਸਬੰਧ ਵਿਚ ਜੋ ਮੱਦਦ ਸਾਡੀ ਜ਼ਿੰਦਗੀ ਨੂੰ ਉਭਾਰਨ ਲਈ ਇਨ੍ਹਾਂ ਵਲੋਂ ਮਿਲੀ ਹੈ ਸੁਨਹਿਰੀ ਅੱਖਰਾਂ ਵਿਚ ਲਿਖਣ ਯੋਗ ਹੈ ।

੫-ਸਵੇਰੇ ਉਠਣਾ

ਸਵੇਰੇ ਜਾਗਣ ਦਾ ਸਾਡੇ ਸਦਾਚਾਰ ਨਾਲ ਖਾਸ ਸਬੰਧ ਹੈ । ਇਸ ਸਬੰਧ ਵਿਚ ਬੜੇ ਅਫਸੋਸ ਨਾਲ ਕਹਿਣਾ