ਪੰਨਾ:ਪੂਰਬ ਅਤੇ ਪੱਛਮ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦਾਚਾਰ

੭੯

ਖੇਡਾਂ ਖੇਡਕੇ ਦਿਲ ਪਰਚਾਵਾ ਹੋ ਸਕਦਾ ਹੈ।

ਖੇਡਾਂ ਕੇਵਲ ਨੌਜਵਾਨ ਮੁੰਡੇ ਜਾਂ ਨਿਆਣੇ ਹੀ ਨਹੀਂ ਖੇਡਦੇ ਬਲਕਿ ਹਰ ਉਮਰ ਦੇ ਬਾਲ, ਨੌਜਵਾਨ ਅਤੇ ਬਢੇ ਸਭੀ ਖੇਡਦੇ ਹਨ। ਮੁਟਿਆਰ ਕੁੜੀਆਂ ਸਕੂਲਾਂ ਕਾਲਜਾਂ ਵਿਚ ਹਰ ਰੋਜ਼ ਬਿਲਾ ਨਾਗਾ ਕੋਈ ਨ ਕੋਈ ਖੇਡ ਜਰੂਰ ਖੇਡਦੀਆਂ ਹਨ, ਇਸੇ ਤਰ੍ਹਾਂ ਬੁਢੀਆਂ ਜਿਨਾਂ ਦੀ ਖੇਡਾਂ ਵਲ ਰੁਚੀ ਹੋਵੇ ਖੋਡਦੀਆਂ ਹਨ।

ਖੇਡਾਂ ਤੋਂ ਬਿਨਾਂ ਹੋਰ ਕਈ ਪ੍ਰਕਾਰ ਦੇ ਦਿਲ ਪੁਚਾਵੇ ਹਨ। ਰਾਗ ਦੇ ਸ਼ੌਕੀਨ ਰਾਗ ਘਰਾਂ ਵਿਚ ਆਪਣੀ ਕੁਖ ਲਾਹ ਸਕਦੇ ਹਨ ਅਤੇ ਨਚਣ ਵਾਲੇ ਨਾਚ ਘਰਾਂ ਵਿਚ । ਜਿਸ ਦਾ ਜੀ ਚਾਹੇ ਸਿਨੇਮਾਂ ਦੇਖਣ ਚਲਿਆ ਜਾਵੇ ਅਤੇ ਜਿਸ ਦਾ ਖਿਆਲ ਬੇ-ਜਾਨ ਤਸਵੀਰਾਂ ਦੀ ਥਾਂ ਹੱਡ ਮਾਸ ਤੇ ਨਾੜ ਦੇ ਪਿੰਜਰਾਂ ਨੂੰ ਮੂੰਹੋਂ ਬੋਲਦਿਆਂ ਤੇ ਐਕਟ ( ਤਮਾਸ਼ਾ ) ਕਰਦਿਆਂ ਦੇਖਣ ਦਾ ਹੋਵੇ ਉਹ ਥੀਏਟਰਾਂ ਵਿਚ ਜਾਕੇ ਆਪਣੀ ਮੌਜ ਕਰੇ । ਜਿਸ ਪਾਸ ਪੈਸਿਆਂ ਦੀ ਥੁੜ ਹੈ ਉਹ ਸ਼ਹਿਰੋਂ ਬਾਹਰ ਜਾਣ ਵਾਲੀ ਸਿੱਧੀ ਸੜਕ ਪੈ ਜਾਵੇ ਤੇ ਖੁਲੀ ਤਾਜ਼ਾ ਹਵਾ, ਹਰਿਆਵਲੇ ਖੇਤਾਂ ਆਦਿ ਦੀਆਂ ਕੁਦਰਤੀ ਨਿਆਮਤਾਂ ਨੂੰ ਬੇਮੁਲੀਆਂ ਦਿਲ ਖੋਲਕੇ ਭੁੰਚੇ । ਜੋ ਕਿਸੇ ਪਾਸੇ ਭੀ ਨ ਜਾ ਸਕੇ ਉਹ 'ਕੰਨ ਹਿਲਾਉਣ ਵਾਲੀ ਖੇਡ ਖੇਡਣ ਵਾਂਗ ਘਰ ਬੈਠਾ ਹੀ ਗਰਾਮੋਫੋਨ ਤੇ ਚਾਰ ਤਵੇ ਸਿੱਧੇ ਪਠੇ ਰਖ ਕੇ ਆਪਣੇ ਰੰਜੀਦਾ ਦਿਲ ਨੂੰ ਖੁਸ਼ੀ ਵਿਚ ਲੈ ਆਵੇ, ਨਹੀਂ ਤਾਂ ਰੇਡੀਓ ਦੀ ਟੁਟੀ ਮਰੋੜ ਬੇਤਾਰ ਰਾਹੀਂ ਦੇਸ਼ ਦੇਸਾਂਤਰਾਂ