ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੫ )

ਸਕਰਾਤ:-ਜੇ ਕਦੀ ਤੁਹਾਨੂੰ ਹੋਸ਼ ਆ ਜਾਏ ਤੇ ਤੁਸੀ ਆਪਣਾ ਸੁਧਾਰ ਕਰ ਲਓ ਤਾਂ ਅੱਧੇ ਰੋਗ ਆਪੇ ਈ ਜਾਂਦੇ ਰਹਿਣ।

ਜ਼ਿਮੀਂਦਾਰ:-ਜੇ ਸਾਡਾ ਵੀ ਏਹਾ ਨਿਸਚਾ ਏ।

ਸੁਕਰਾਤ:-ਜੇ ਤੁਸੀਂ ਆਪਣੀਆਂ ਕੁੜੀਆਂ ਨੂੰ ਪੜ੍ਹਾਓ ਤੇ ਓਹਨਾਂ ਦਾ ਵਿਆਹ ਪੜ੍ਹ ਜਾਣ ਤੇ ਸਿਆਣੀਆਂ ਹੋਣ ਤੋਂ ਪਹਿਲਾਂ ਨਾ ਕਰੋ ਤਾਂ ਓਹਨਾਂ ਨੂੰ ਪਤਾ ਲੱਗ ਜਾਏਗਾ ਕਿ ਬਾਲਾਂ ਨੂੰ ਕਿਸ ਤਰ੍ਹਾਂ ਪਾਲੀ ਪੌਸੀਦਾ ਹੈ ਤੇ ਨਾਲੇ ਓਹ ਓਹਨਾਂ ਰੋਗਾਂ ਨੂੰ-ਜਿਨਾਂ ਨਾਲ ਤੁਹਾਡੇ ਨਿਆਣੇ ਅਕਸਰ ਮਰ ਜਾਂਦੇ ਨੇ-ਡੱਕ ਸਕਣਗੀਆਂ। ਏਹ ਕਰਨ ਨਾਲ ਉਹ ਵਿਚਾਰੀਆਂ ਉਸ ਦੁੱਖ ਤੇ ਫਿਕਰ ਤੇ ਗ਼ਮ ਤੋਂ-ਜਿਹੜਾ ਓਹਨਾਂ ਨੂੰ ਰੋਗੀ ਬਾਲਾਂ ਦੀ ਟਹਿਲ ਟਕੋਰੀ ਕਰਦਿਆਂ ਤੇ ਉੱਤੋਂ ੜਿੱਤੀ ਮਰਦਿਆਂ ਵੇਖਕੇ ਕਰਨਾ ਪੈਂਦਾ ਹੈ-ਬੱਚ ਜਾਣਗੀਆਂ?

ਜ਼ਿਮੀਂਦਾਰ:-ਬਾਬਾ ਜੀ, ਜੋ ਦੋਸ਼ ਵੀ ਤੁਸੀ ਸਾਨੂੰ ਲਾਓ, ਸਭ ਸੱਚ ਏ।

ਸੁਕਰਾਤ:-ਕੀ ਓਹ ਜ਼ਨਾਨੀ ਜਿਸ ਨੂੰ ਮਾਤ ਠਕਾਣ ਦੇ ਗੁਣਾਂ ਦਾ ਪਤਾ ਹੈ, ਜਦ ਮਾਤਾ ਠੇਕਣ ਵਾਲਾ (ਵੈਕਸੀਨੇਟਰ) ਆਵੇਗਾ ਤਾਂ ਉਹ ਆਪਣੇ ਬਾਲ ਨੂੰ ਕਦੀ ਲੁਕਾਏਗੀ?

ਜ਼ਿਮੀਂਦਾਰ:-ਕਦੇ ਨਹੀਂ! ਮਾਂ ਨੂੰ ਬਾਪੂ ਨਾਲੋਂ