ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੭ )

ਚੰਗੀਆਂ ਪਿਤਾ ਪੁਰਖੀ ਗੱਲਾਂ


ਤੇ


ਮਾਸਟਰ ਦਾ ਆਦਰਸ਼


ਜ਼ਿਮੀਂਦਾਰ:-ਸੁਕਰਾਤ ਜੀ ਤੁਸੀ ਸਾਡੇ ਪਿੰਡ ਦੀ ਹੇਠਲੀ ਉੱਤੇ ਕਰਨ ਤੇ ਹਰ ਇੱਕ ਚੀਜ਼ ਨੂੰ ਬਦਲਣ ਦਾ ਯਤਨ ਕਰ ਰਹੇ ਓ।

ਸੁਕਰਾਤ:-ਨਹੀਂ ਚੌਧਰੀ ਜੀ, ਪਰ ਜਦ ਮੈਂ ਸਰੀਂਹ ਬੁਰਿਆਈ ਤੇ ਧੱਕੇਸ਼ਾਹੀ ਹੁੰਦੀ ਵੇਖਦਾ ਹਾਂ ਤਾਂ ਮੈਨੂੰ ਡਾਢਾ ਜੋਸ਼ ਆ ਜਾਂਦਾ ਏ ਤੇ ਮੈਂ ਬੋਲਣੋਂ ਰਹਿ ਨਹੀਂ ਸਕਦਾ।

ਜ਼ਿਮੀਂਦਾਰ:-ਤੁਸੀਂ ਹਰ ਵੇਲੇ ਸਾਡੀ ਕੋਈ ਨਾ ਕੋਈ ਸ਼ਕੈਤ ਕਰਦੇ ਤੇ ਸਾਨੂੰ ਝਿੜਕ ਝੰਬ ਕਰਦੇ ਈ ਰਹਿੰਦੇ ਓ।

ਸੁਕਰਾਤ:-ਜਦ ਮੈਂ ਬਹੁਤ ਸਾਰੇ ਭੈੜੇ ਕੰਮ ਹੁੰਦੇ ਵੇਖਦਾ ਹਾਂ ਤਾਂ ਮੈਨੂੰ ਉਲਾਮਾਂ ਦੇਣਾ ਈ ਪੈਂਦਾ ਏ।

ਜ਼ਿਮੀਂਦਾਰ:-ਕੀ ਤੁਸੀ ਸਾਡੀ ਕਦੀ ਕੋਈ ਚੰਗੀ ਗੱਲ ਨਹੀਂ ਡਿੱਠੀ ?