ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੮੯ )
ਜ਼ਿਮੀਂਦਾਰ:-ਜੀ ਹਾਂ, ਚੰਗੀਆਂ ਵਾਦੀਆਂ ਪਾਣੀਆਂ ਉ ਓਹਨਾਂ ਨੂੰ ਪਿਆ ਰਹਿਣ ਦੇਣਾ ਦੋਵੇਂ ਗੱਲਾਂ ਔਖੀਆਂ ਨੇ। ਭੈੜੀਆਂ ਵਾਦੀਆਂ ਅਨਭੋਲ ਈ ਪੈ ਜਾਂਦੀਆਂ ਨੇ ਤੇ ਸਾਡੀਆਂ ਪੁਰਾਣੀਆਂ ਚੰਗੀਆਂ ਵਾਦੀਆਂ ਛੇਤੀ ਛੇਤੀ ਭੁੱਲਦੀਆਂ ਜਾਂਦੀਆਂ ਨੇ।
ਸੁਕਰਾਤ:-ਪਿਛਲੇ ਸਮੇਂ ਜ਼ਿਮੀਂਦਾਰ ਸੰਗੱਚਕੇ ਵਰਤਦਾ ਸੀ ਤੇ ਧਰਮਾਤਮਾਂ ਹੁੰਦਾ ਸੀ, ਪਰ ਮੇਰੀ ਸਮਝੇ ਮੋਟਰਾਂ, ਰੇਲਾਂ ਤੇ ਪੜ੍ਹਾਈ ਦੇ ਆਉਣ ਨਾਲ ਓਹ ਆਪਣੇ ਪੁਰਾਣੇ ਗੁਣ ਛੱਡੀ ਜਾਂਦਾ ਏ ਤੇ ਨਾ ਨਿਰਾ ਪੁਰਾਣਿਆਂ ਭੈੜਾਂ ਨੂੰ ਜੱਫਾ ਮਾਰੀ ਬੈਣਾ ਏ, ਸਗੋਂ ਹੋਰ ਕਈ ਨਵੀਆਂ ਬਲਾਈਆਂ ਓਸ ਨੂੰ ਚੰਬੜੀ ਜਾਂਦੀਆਂ ਨੇ ।
ਐਨੇ ਨੂੰ ਮਾਸਟਰ ਹੋਰ ਵੀ ਆ ਗਏ।
ਸੁਕਰਾਤ:-ਆਓ ਜੀ ਮਾਸਟਰ ਜੀ, ਹੁਣ ਇਹ ਤੁਹਾਡਾ ਕੰਮ ਏ।
ਮਾਸਟਰ:-ਸਕਰਾਤ ਜੀ ਕੀ ਗੱਲ ਏ? ਮੇਰੇ ਗੱਲ ਤਾਂ ਔਗੇ ਈ ਕਈ ਜੰਜਾਲ ਪਏ ਨੇ, ਕਿਧਰੇ ਮਾਹਵਾਰੀ ਨਕਸ਼ੇ ਬਨਾਣੇ ਪੈਂਦੇ ਨੇ ਤੇ ਨਾਲੇ ਮੈਨੂੰ ਸਾਰੀਆਂ ਨਵੀਆਂ ਗੱਲਾਂ ਦਾ ਪਤਾ ਰੱਖਣਾ ਪੈਂਦਾ ਏ ਤੇ ਨਾਲੇ ਓਹ ਅੱਗੋਂ ਮੁੰਡਿਆਂ ਨੂੰ ਸਿਖਾਣੀਆਂ ਪੈਂਦੀਆਂ ਨੇ ।