ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੯੫ )
ਸੁਕਰਾਤ:-ਪੜ੍ਹਣਾ ਲਿਖਣਾ ਸਿਖਣ ਦਾ ਪਰੋਜਨ ਕੀ ਏ ?
ਮਾਸਟਰ:-ਮੈਨੂੰ ਪਤਾ ਨਹੀਂ, ਪਰ ਮੇਰਾ ਖਿਆਲ ਏ ਜੋ ਮੁੰਡੇ ਪੜ੍ਹਣ ਲਿਖਣ ਜੋਗੇ ਹੋ ਜਾਣ ।
ਸੁਕਰਾਤ:-ਪਰ ਇਸ ਸਾਰੀ ਪੜਾਈ ਦਾ ਓੜਕ ਨੂੰ ਕੋਈ ਮਤਲਬ ਜ਼ਰੂਰ ਹੋਵੇਗਾ ?
ਮਾਸਟਰ:-ਕੀ ਦੱਸਾਂ ? ਇਹੋ ਜੋ ਰੋਟੀ ਕਮਾਣ ਜੋਗੇ ਹੋ ਜਾਣ ।
ਸੁਕਰਾਤ:-ਜੇ ਓਹ ਗਹਿਣਿਆਂ ਤੇ ਰੁਪਿਆ ਗੁਆਣਾ ਸਿੱਖਦੇ ਨੇ ਤਾਂ ਓਹਨਾਂ ਦਾ ਗੁਜ਼ਾਰਾ ਕਿੱਥੋਂ ਹੋਵੇਗਾ ? ਜੇ ਓਹ ਮੈਲੇ ਤੇ ਗੰਦੇ ਰਹਿਣਗੇ ਤਾਂ ਵੱਡੇ ਹੋਣ ਤੋਂ ਪਹਿਲਾਂ ਈ ਕਿਸੇ ਬੀਮਾਰੀ ਨਾਲ ਬਹੁਤ ਸਾਰੇ ਮਰ ਜਾਣਗੇ ।
ਮਾਸਟਰ:-ਸੁਕਰਾਤ ਜੀ, ਤੁਸੀਂ ਤਾਂ ਸਵਾਲ ਕਰ ਕਰਕੇ ਤੇ ਖਿਆਲੀ ਗੱਲਾਂ ਨਾਲ ਮੈਨੂੰ ਘਬਰਾ ਦੇਂਦੇ ਹੋ।
ਸੁਕਰਾਤ:-ਲਓ ਮੈਂ ਤੁਹਾਨੂੰ ਦੱਸਾਂ ਜੋ ਸਿੱਖਿਆ ਦਾ ਕੀ ਮਤਲਬ ਏ । ਮੁੰਡਿਆਂ ਕੁੜੀਆਂ ਨੂੰ ਸਿੱਖਿਆ ਇਸ ਲਈ ਦਿੱਤੀ ਜਾਂਦੀ ਏ ਜੋ ਓਹ ਅੱਗੇ ਨਾਲੋਂ ਚੰਗੇ, ਨਰੋਏ ਤੇ ਸੁਖੀ ਵੱਸਣ ਦੇ ਲੈਕ ਹੋ ਜਾਣ । ਓਹ ਇਸ ਲਈ ਪੜ੍ਹਦੇ ਹਨ ਕਿ ਉਹਨਾਂ ਨੂੰ ਜਾਚ