ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੯੮ )
ਏਸੇ ਤਰ੍ਹਾਂ ਕਹਿੰਦੇ ਰਹਿੰਦੇ ਨੇ, ਪਰ, ਕਿਸੇ ਦਾ ਇਸ ਤੋਂ ਦੂਜੇ ਨੂੰ ਦੁੱਖ ਦੇਣ ਦਾ ਜਾਂ ਵਗਾੜਣ ਦਾ ਮਤਲਬ ਨਹੀਂ ਹੁੰਦਾ ।
ਸੁਕਰਾਤ:-ਪਰ ਤੁਸੀਂ ਦੱਸੋ, ਕੀ ਤੁਸੀਂ ਸੱਚ ਮੁੱਚ ਗਾਹਲਾਂ ਕੱਢਣੀਆਂ ਠੀਕ ਸਮਝਦੇ ਓ ?
ਮਾਸਟਰ:-ਨਹੀਂ ਸੀ, ਪਰ ਮੈਂ ਤੁਹਾਨੂੰ ਦੱਸ ਦਿਆਂ ਏਹਨਾਂ ਗਾਹਲਾਂ ਤੋਂ ਸਾਡਾ ਕੋਈ ਮਤਲਬ ਨਹੀਂ ਹੁੰਦਾ ਤੇ ਨਾ ਈ ਕੋਈ ਏਹਨਾਂ ਦਾ ਖਿਆਲ ਕਰਦਾ ਏ ਤੇ ਨਾ ਈ ਏਹਨਾਂ ਨਾਲ ਕਿਸੇ ਦਾ ਕੁਝ ਵਿਗੜਦਾ ਏ।
ਸੁਕਰਾਤ:-ਮੇਰਾ ਖਿਆਲ ਏ ਕਿ ਏਹਨਾਂ ਗਾਹਲਾਂ ਨਾਲ ਜ਼ਰੂਰ ਵਿਗਾੜ ਹੁੰਦਾ ਏ ਤੇ ਤੁਹਾਨੂੰ ਇਸ ਦਾ ਚੰਗੀ ਤਰ੍ਹਾਂ ਪਤਾ ਏ ।
ਮਾਸਟਰ:-ਬਹੁਤ ਹੱਛਾ, ਮੇਰੀ ਜਾਚੇ ਵੀ ਜ਼ਰੂਰ ਹੁੰਦਾ ਏ, ਪਰੁ ਜੇ ਤੁਸੀਂ ਏਸ ਨੂੰ ਮਾੜਾ ਸਮਝੋ ਤਾਂ ।
ਸੁਕਰਾਤ:- ਇਹ ਕੰਮ ਛੱਡ ਦਿਓ ਤੇ ਅੱਗੋਂ ਤੋਂ ਆਪਣਿਆਂ ਸ਼ਗਿਰਦਾਂ ਨੂੰ ਸਿਖਾਓ ਜੋ ਓਹ ਗਾਹਲਾਂ ਨੂੰ ਮਾੜਾ ਸਮਝਣ। ਤੁਸੀ ਆਪਣੀ ਇੱਜ਼ਤ ਕਿਸ ਤਰ੍ਹਾਂ ਕਰਾ ਸਕਦੇ ਓ ਤੇ ਬਾਲ ਕਦ ਆਪਣੀਆਂ ਮਾਵਾਂ ਭੈਣਾਂ ਦੀ ਇੱਜ਼ਤ ਕਰ ਸਕਦੇ ਨੇ, ਜਦ ਤੁਸੀ ਸਾਰੇ ਇਹੋ ਜਿਹਾ ਗੰਦ ਬੋਲਦੇ ਓ ?