ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੦੦ )
ਪਿੰਡ ਦਾ ਆਗੂ
ਲੰਬਰਦਾਰ:-ਸੁਕਰਾਤ ਜੀ, ਮੈਂ ਕੀ ਦੱਸਾਂ ਮੈਂ ਤਾਂ ਲੋਕਾਂ ਨੂੰ ਸਮਝਾ ਸਮਝਾ ਕੇ, ਜੋ ਓਹਨਾਂ ਨੂੰ ਆਪਣੇ ਜੀਵਨ ਦਾ ਸੁਧਾਰ ਕਿਸ ਤਰ੍ਹਾਂ ਕਰਨਾ ਚਾਹੀਦਾ ਏ; ਥੱਕ ਗਿਆ ਹਾਂ, ਪਰ ਮੇਰੇ ਆਖੇ ਕੋਈ ਨਹੀਂ ਜੇ ਲੱਗਦਾ ।
ਸੁਕਰਾਤ:-ਤਾਂ ਮੈਨੂੰ ਇੱਕ ਗੀਤ ਲਿਖਣਾ ਪਏਗਾ ਜਿਸ ਦੀ ਤਰ੍ਹਾਂ ਇਹ ਹੋਵੇਗੀ- ਕਿੰਨਾ ਮੈਂ ਸਮਝਾਇਆ ਕੋਈ ਨਹੀਂ ਮੰਨਦਾ । ਮੈਂ ਜਿੱਥੇ ਵੀ ਜਾਂਦਾ ਹਾਂ ਅੱਗੋਂ ਇਹੀ ਗੱਲ ਸੁਣਦਾ ਹਾਂ ।
ਲੰਬਰਦਾਰ:-ਸੁਕਰਾਤ ਜੀ, ਤੁਸੀਂ ਬੜੇ ਸੱਚੇ ਓ, ਅੱਜ ਕਲ੍ਹ ਦੇ ਸਮੇਂ ਸਾਡਾ ਕੰਮ ਡਾਢਾ ਔਖਾ ਜੋ ਕੋਈ ਸਾਡੇ ਆਖੇ ਤਾਂ ਲੱਗਦਾ ਈ ਨਹੀਂ ।
ਸੁਕਰਾਤ:-ਲੰਬਰਦਾਰ ਜੀ ਇਹ ਗੱਲ ਕੀ ਹੋਈ ? ਤੁਹਾਡੀ ਕੋਈ ਪਾਇਆਂ ਤੇ ਇੱਜ਼ਤ ਨਹੀਂ ? ਕੀ ਤੁਹਾਡੀ ਕੋਈ ਇੱਜ਼ਤ ਨਹੀਂ ਕਰਦਾ ?
ਲੰਬਰਦਾਰ:-ਜੀ ਦੋਵੇਂ ਚੀਜ਼ਾਂ ਹੈ ਨੇ, ਪਰ ਪਤਾ ਨਹੀਂ ਲੱਗਦਾ ਹੋ ਕੀ ਗਿਆ ਏ, ਅੱਜ ਕਲ੍ਹ ਤਾਂ ਸਾਡੇ ਕੋਈ ਆਖੇ ਲੱਗਦਾ ਈ ਨਹੀਂ ।