ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੯ )

ਪਿਨਸ਼ਨੀ ਅਫਸਰ:-ਜੀ ਹਾਂ, ਕੁਝ ਦੋਸ਼ ਤਾਂ ਸਾਡਾ ਵੀ ਹੈ।

ਸੁਕਰਾਤ:-ਹੱਛਾ ਦੱਸੋ ਤਾਂ ਸਹੀ ਅੱਜ ਏਥੇ ਹੈ ਕੀ? ਕੀ ਕੋਈ ਵਿਆਹ ਏ ਜਾਂ ਕੋਈ ਗਾਰਡਨ ਪਾਰਟੀ ਏ, ਜਾਂ ਕੁਝ ਹੋਰ ਏ?

ਸੂਬੇਦਾਰ ਮੇਜਰ:-ਸਕਰਾਤ ਜੀ, ਏਥੇ ਗਾਰਡਨ ਪਾਰਟੀਆਂ ਕਿੱਥੋਂ? ਸਾਡਿਆਂ ਪਿੰਡਾਂ ਵਿੱਚ ਬਾਗ ਨਹੀਂ ਹੁੰਦੇ।

ਸੁਕਰਾਤ:-ਫੇਰ ਤੁਹਾਡੀਆਂ ਵਹੁਟੀਆਂ ਆਪਣਿਆਂ ਇਆਣਿਆਂ ਬਾਲਾਂ ਨੂੰ ਫਰਾਣ ਟੁਰਾਣ ਲਈ ਤੇ ਹਵਾ ਖੁਆਣ ਲਈ ਕਿੱਥੇ ਲੈ ਜਾਂਦੀਆਂ ਨੇ?

ਸੂਬੇਦਾਰ ਮੇਜਰ:-ਕਿਧਰੇ ਵੀ ਨਹੀਂ ਲੈ ਜਾਂਦੀਆਂ, ਤੁਹਾਨੂੰ ਇਹ ਕੀ ਖਿਆਲ ਪਿਆ ਏ?

ਸੁਕਰਾਤ:-ਪਰ ਸੂਬੇਦਾਰਨੀ ਵੀ ਤਾਂ ਸੂਬੇਦਾਰ ਵਾਂਗਰ ਈ ਜ਼ਰੂਰ ਲਿਖੀ ਪੜ੍ਹੀ ਸਾਫ ਸੁਥਰੀ ਤੇ ਚੁਸਤ ਹੋਵੇਗੀ। ਓਹ ਕਦੀ ਵੀ ਹਨੇਰੇ ਤੇ ਗੰਦ ਵਿੱਚ ਬਾਕੀ ਦੇ ਪਿੰਡ ਵਾਲਿਆਂ ਹਾਰ ਤਾਂ ਨਹੀਂ ਰਹਿੰਦੀ ਹੋਣੀ?

ਸੂਬੇਦਾਰ ਮੇਜਰ:-ਨਹੀਂ ਜੀ ਓਹ ਵੀ ਪਿੰਡ ਦੀਆਂ ਦੂਜੀਆਂ ਜ਼ਨਾਨੀਆਂ ਹਾਰ ਈ ਰਹਿੰਦੀ ਏ।

ਸੁਕਰਾਤ:-ਸੂਬੇਦਾਰ ਜੀ, ਜੇ ਤੁਸੀ ਵੀ ਘਰ ਆ ਕੇ