ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੮)

ਬੜਾ ਖੁਸ਼ ਹਾਂ ਜੋ ਅੱਜ ਤੋੜੀ ਤਾਂ ਅਸੀਂ ਸਾਰੇ ਬਚੇ ਹੋਏ ਹਾਂ।

ਸੁਕਰਾਤ:-(ਪਾਸੇ ਹੋਕੇ) ਜੇ ਤੁਸੀਂ ਏਸਨੂੰ ਹਲਕ ਆਖਦੇ ਓ ਤਾਂ ਡਿਪਟੀ ਕਮਿਸ਼ਨਰ ਡੁਹਾਨੂੰ ਸਾਰਿਆਂ ਨੂੰ ਵੱਢ ਖਾਏਗਾ (ਬੜੀ ਉੱਚੀ ਉੱਚੀ, ਗੁੱਸੇ ਨਾਲ) ਹੱਛਾ ਮੈਂ ਤੁਹਾਨੂੰ ਸਾਰਿਆਂ ਨੂੰ ਨਿਮਕ ਹਰਾਮ ਆਖਦਾ ਹਾਂ।

ਕਾਨੂਗੋ:-ਸੁਕਰਾਤ ਜੀ ਹੋਸ਼ ਨਾਲ ਗੱਲ ਕਰੋ, ਤੁਹਾਡੇ ਏਹ ਲਫ਼ਜ਼ ਬੜੇ ਸਖ਼ਤ ਨੇ। ਅਸੀ ਬੁੱਢੇ ਆਦਮੀ ਨਾਲ ਜ਼ਰਾ ਕੁ ਹਾਸਾ ਠੱਠਾ ਕਰਨ ਦਾ ਕੋਈ ਖ਼ਿਆਲ ਨਹੀਂ ਕਰਦੇ, ਪਰ ਹੁਣ ਤਾਂ ਤੁਸੀ ਬੜੀਆਂ ਵਧ ਵਧ ਕੇ ਗੱਲਾਂ ਕਰਨ ਲੱਗ ਪਏ ਓ ਤੇ ਤੁਹਾਨੂੰ ਪਛੁਤਾਣਾ ਪਏਗਾ।

ਸੁਕਰਾਤ:-ਹਾਕਮ ਜੀ, ਮਾਫ਼ੀ ਦੇ ਦਿਓ, ਸਰਕਾਰੀ ਨੌਕਰ ਜੀ, ਮਾਫ਼ ਕਰੋ । ਤੁਹਾਨੂੰ ਇਸ ਕੰਮ ਦਾ ਸਾਰਾ ਪਤਾ ਏ ਤੇ ਤੁਸੀਂ ਇਹ ਵੀ ਜਾਣਦੇ ਓ ਜੇ ਇਹ ਚੰਗਾ ਏ ਤੇ ਇਸ ਨਾਲ ਲੋਕਾਂ ਦਾ ਸੁਧਾਰ ਹੋਵੇਗਾ, ਇਹ ਜਾਣਕੇ ਤੁਸੀ ਇਸ ਤੋਂ ਘਿਣ ਕਰਦੇ ਓ ਤੇ ਜੇਹੜੇ ਏਸ ਨੂੰ ਸਿਰੇ ਚਾੜ੍ਹਣ ਦਾ ਯਤਨ ਕਰਦੇ ਨੇ ਓਹਨਾਂ ਨੂੰ ਤੁਸੀਂ ਹੱਸਦੇ ਓ ਤੇ ਓਹਨਾਂ ਦੀ ਮਦਦ ਕਰਨੋਂ ਨਾਂਹ ਕਰਦੇ ਓ।

ਕਾਨੂਗੋ:-ਇਹ ਕੋਈ ਸਾਡਾ ਕੰਮ ਏ?

ਸੁਕਰਾਤ:-ਤੁਸੀ ਮੈਨੂੰ ਹੁਣੇ ਈ ਤਾਂ ਦੱਸਿਆ ਸੀ ਕਿ ਅਸੀ ਪਬਲਿਕ ਦੇ ਨੌਕਰ ਹਾਂ ਤੇ ਏਹਨਾਂ ਈ