ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੭ )

ਤੁਹਾਡੀ ਸੇਹਤ ਵੀ ਚੰਗੀ ਹੋ ਜਾਏਗੀ, ਕਿਓਂ ਜੋ ਹੁਣ ਮੱਖੀਆਂ ਮੈਲੇ ਤੋਂ ਉੱਡ ਉੱਡਕੇ ਤੁਹਾਡੀਆਂ ਖਾਣ ਪੀਣ ਦੀਆਂ ਚੀਜ਼ਾਂ ਤੇ ਅਤੇ ਤੁਹਾਡੇ ਬਾਲਾਂ ਦੀਆਂ ਅੱਖਾਂ ਤੇ ਬੈਠਦੀਆਂ ਹਨ।

ਜ਼ਿਮੀਂਦਾਰ:-ਜੀ ਅਸੀ ਆਪਣੀਆਂ ਜ਼ਨਾਨੀਆਂ ਲਈ ਤਾਂ ਏਹੋ ਜਹੀਆਂ ਟੱਟੀਆਂ ਬਣਾਕੇ ਵੇਖਾਂਗੇ ਤੇ ਸ਼ਾਇਦ ਮਗਰੋਂ ਆਪਣੇ ਲਈ ਵੀ ਬਣਾ ਲਈਏ।

ਸੁਕਰਾਤ:-ਚੌਧਰੀਓ, ਗੱਲ ਏਥੇ ਈ ਤਾਂ ਨਹੀਂ ਮੁੱਕਣੀ। ਤੁਸੀਂ ਹੋਰ ਵੀ ਕਈ ਕੰਮ ਪਸ਼ੂਆਂ ਵਾਂਗਰ ਕਰਦੇ ਓ।

ਜ਼ਿਮੀਂਦਾਰ:-ਤੁਸੀ ਕੋਈ ਦੱਸੋ ਤਾਂ ਸਹੀ ਜੀ?

ਸੁਕਰਾਤ:-ਸੁਣੋ, ਤੁਹਾਡੇ ਘਰ ਸਹੇ ਜਾਂ ਚੂਹੇ ਦੀ ਖੁੱਡ ਵਾਂਗਰ ਹਨੇਰੇ ਨੇ ਤੇ ਓਹਨਾਂ ਵਿੱਚ ਕੋਈ ਬਾਰੀ ਨਹੀਂ।

ਜ਼ਿਮੀਂਦਾਰ:-ਸਕਰਾਤ ਜੀ। ਤੁਸੀਂ ਠੀਕ ਆਖਦੇ ਓ, ਪਰ ਹੁਣ ਸਾਡੇ ਵਿੱਚੋਂ ਕਈ ਬਾਰੀਆਂ ਕੱਢਣ ਲੱਗ ਪਏ ਨੇ, ਅਸੀਂ ਤੁਹਾਡੀਆਂ ਗੱਲਾਂ ਨੂੰ ਐਵੇਂ ਨਹੀਂ ਸੁੱਟ ਪਾਂਦੇ।

ਸੁਕਰਾਤ:-ਫੇਰ ਤੁਹਾਡੇ ਵਿਆਹ ਸ਼ਾਦੀਆਂ ਪੈਂਛੀਆਂ ਦੇ ਵਿਆਹ ਵਾਂਗਰ ਨੇ,ਏਹਨਾਂ ਦੀ ਕੋਈ ਲਿਖਾ ਪੜ੍ਹੀ ਨਹੀਂ ਹੁੰਦੀ।

ਜ਼ਿਮੀਂਦਾਰ:-ਸੁਕਰਾਤ ਜੀ। ਇਹ ਗੱਲ ਤਾਂ ਤੁਸੀ ਝੂਠੀ ਆਖੀ ਦੇ, ਜਦੋਂ ਤੁਸੀ ਪਿਛਲੀ ਵੇਰ ਆਏ ਸੀ ਓਦੋਂ ਤੋਂ ਅਸੀਂ ਵਿਆਹ ਸ਼ਾਦੀਆਂ ਲਈ ਰਜਿਸਟਰ, ਖੋਲੇ