ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੯ )

ਜ਼ਿਮੀਂਦਾਰ:-ਸਕਰਾਤ ਜੀ। ਅਸੀਂ ਕੋਈ ਇੰਜੀਨੀਅਰ ਤਾਂ ਨਹੀਂ, ਅਸੀ ਤਾਂ ਜ਼ਿਮੀਂਦਾਰ ਹਾਂ।

ਸੁਕਰਾਤ:-ਤਾਂ ਏਹ ਗੱਲਾਂ ਤੁਹਾਡੇ ਤੇ ਪਸ਼ੂਆਂ ਵਿੱਚ ਕੋਈ ਫਰਕ ਤਾਂ ਨਾ ਨਾ ਹੋਇਆ, ਕਿਉਂ ਜੋ ਤੁਸੀ ਏਹਨਾਂ ਵਿੱਚੋਂ ਇੱਕ ਵੀ ਨਹੀਂ ਬਣਾ ਸਕਦੇ?

ਜ਼ਿਮੀਂਦਾਰ:-ਜੀ, ਪਰ ਅਸੀ ਏਹਨਾਂ ਨੂੰ ਵਰਤ ਤਾਂ ਸੱਕਦੇ ਹਾਂ।

ਸੁਕਰਾਤ:-ਇੱਕ ਚੂਹਾ ਵੀ ਤਾਂ ਗੱਡੀ ਵਿੱਚ ਬੈਠ ਸੱਕਦਾ ਏ, ਪਰ ਓਹ ਗੱਡੀ ਵਿੱਚ ਬੈਠ ਕੇ ਮਨੁੱਖ ਤਾਂ ਨਹੀਂ ਬਣ ਜਾਂਦਾ। ਜੇ ਤੁਹਾਡਾ ਬਾਈਸਿਕਲ ਜਾਂ ਤੁਹਾਡੀ ਕੱਪੜੇ ਸਿਉਣ ਦੀ ਮਸ਼ੀਨ ਵਿਗੜ ਜਾਏ ਤਾਂ ਉਸ ਨੂੰ ਠੀਕ ਕਰਨ ਦੀ ਤੁਹਾਨੂੰ ਕੋਈ ਜਾਚ ਨਹੀਂ।

ਜ਼ਿਮੀਂਦਾਰ:-ਸੁਕਰਾਤ ਜੀ, ਭਾਵੇਂ ਕੁਝ ਵੀ ਹੋਵੀਏ ਅਸੀ ਪਸ਼ੂਆਂ ਨਾਲੋਂ ਤਾਂ ਉੱਚੇ ਹਾਂ।

ਸੁਕਰਾਤ:-ਚੰਗੇ ਤਾਂ ਨਹੀਂ, ਜੇ ਕੋਈ ਫਰਕ ਹੈ ਤਾਂ ਓਹ ਮੈਂ ਤੁਹਾਨੂੰ ਦੱਸਦਾ ਹਾਂ-ਇੱਕ ਤਾਂ ਤੁਹਾਡੇ ਬਾਲ ਮੈਲੇ ਤੇ ਗੰਦੇ ਨੇ ਤੇ ਤੁਸੀਂ ਕਦੀ ਓਹਨਾਂ ਨੂੰ ਨਹੀਂ ਨਵਾਉਂਦੇ ਤੇ ਤੁਹਾਡੇ ਘਰ ਵੀ ਮੈਲੇ ਨੇ। ਪਸ਼ੂ ਆਪਣਿਆਂ ਬੱਚਿਆਂ ਨੂੰ ਡਾਢਾ ਸੋਹਣਾ ਸਾਫ ਸੁਥਰਾ ਰੱਖਦੇ ਨੇ ਤੇ ਆਪਣੇ ਘਰ ਵੀ ਸਾਫ ਰੱਖਦੇ ਨੇ। ਏਸ ਲਈ