ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੩੪ )
ਸੁਕਰਾਤ:-(ਡਾਢਾ ਖਿੜ ਖਿੜ ਹੱਸ ਕੇ) ਵਾਹ ਭਾਈ ਵਾਹ, ਇਹ ਕੀ ਗੱਲ ਹੋਈ? ਕੀ ਮੈਂ ਟੱਬਰਦਾਰ ਨਹੀਂ? ਮੈਂ ਸੱਠਾਂ ਵਰ੍ਹਿਆਂ ਦਾ ਬਾਬਾ ਹਾਂ, ਮੇਰੇ ਤੋਂ ਕਿਸ ਡਰਨਾ ਹੋਇਆ?
ਜ਼ਿਮੀਂਦਾਰ:-(ਜ਼ਰਾ ਖਿੱਝ ਕੇ) ਭਾਵੇਂ ਕੁਝ ਹੋਵੇ, ਇਹ ਗੱਲ ਬਨਣੀ ਨਹੀਂ। ਸਾਡੇ ਰਵਾਜ ਜੁ ਹੋਇਆ, ਤੁਸੀਂ ਸਾਡੇ ਪਿੰਡ ਰਹਿ ਨਹੀਂ ਸੱਕਦੇ।
ਸੁਕਰਾਤ:-ਚੰਗਾ, ਫੇਰ ਮੈਂ ਪਿੰਡੋਂ ਬਾਹਰ ਈ ਰਹਿ ਪਵਾਂਗਾ ਤੇ ਜਦ ਤੁਸੀਂ ਆਖੋਗੇ ਤਾਂ ਮੈਂ ਪਿੰਡ ਵਿੱਚ ਆਵਾਂਗਾ।
ਜ਼ਿਮੀਂਦਾਰ:-(ਜ਼ਰਾ ਸ਼ਰਮਾ ਕੇ) ਸੁਕਰਾਤ ਦੀ ਕੀ ਆਖਾਂ, ਇਹ ਗੱਲ ਤਾਂ ਔਖੀ ਏ।
ਸੁਕਰਾਤ:-ਗੱਲ ਕੀ ਏ ? ਕੀ ਤੁਹਾਡੇ ਡੰਗਰ ਪਰਦਾ ਕਰਦੇ ਨੇ ? ਮੈਂ ਏਥੇ ਰਹਿ ਕਿਉਂ ਨਹੀਂ ਸੱਕਦਾ ?
ਜ਼ਿਮੀਂਦਾਰ:-ਨਹੀਂ, ਇਹ ਓਹ ਗੱਲ ਤਾਂ ਨਹੀਂ, ਪਰ ਇਹ ਗੱਲ ਬਣੀ ਨਹੀਂ।
ਸੁਕਰਾਤ:-ਤਾਂ ਫੇਰ ਤੁਸੀ ਲਕ ਛੁਪਕੇ ਚੋਰੀ ਚੋਰੀ ਕੋਈ ਕੰਮ ਕਰਦੇ ਓ, ਤੁਸੀ ਦੱਸੋ ਤਾਂ ਸਹੀ । ਮੈਂ ਤੁਹਾਨੂੰ ਰਿੰਜ ਨਹੀਂ ਕਰਨਾ ਚਾਹੁੰਦਾ, ਪਰ ਜਿੰਨ ਹੋ