ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੩ )

ਸਭ ਤੋਂ ਸੁਥਰੀ ਥਾਂ ਹੋਣੀ ਚਾਹੀਦੀ ਏ ।

ਪਿਨਸ਼ਨੀ ਸਿਪਾਹੀ ਅਤੇ ਜ਼ਿਮੀਂਦਾਰ:-(ਸਾਰੇ ਅਕੋਠੇ) ਨਹੀਂ ਜੀ, ਕਦੀ ਨਹੀਂ । ਇੰਗਲਿਸਤਾਨ ਵੀ ਸਾਡੇ ਤੋਂ ਸਾਫ ਏ, ਫਰਾਂਸ ਵੀ ਸਾਫ ਏ । ਅਸਲ ਗੱਲ ਤਾਂ ਇਹ ਜੇ ਕਿ ਜਿਥੋਂ ਤੀਕ ਸਾਨੂੰ ਚੇਤਾ ਏ ਅਸੀ ਜਿੰਨੇ ਵੀ ਦੇਸ਼ ਵੇਖੇ ਨੇ ਆਪਣੇ ਪਿੰਡ ਵਰਗਾ ਗੰਦਾ ਪਿੰਡ ਕੋਈ ਨਹੀਂ ਡਿੱਠਾ ।

ਸੁਕਰਾਤ:-ਤਾਂ ਇਹ ਦੇਸ਼ ਜਿਸ ਵਿੱਚ ਆਪਣੀ ਸਫਾਈ ਕਰਾਨ ਦੇ ਖਾਸ ਬੰਦੋਬਸਤ ਹਨ, ਦੁਨੀਆਂ ਵਿੱਚ ਸਭ ਤੋਂ ਸਾਫ ਸੁਥਰਾ ਹੋਣ ਦੀ ਥਾਂ ਸਭ ਤੋਂ ਗੰਦਾ ਸਮਝਿਆ ਜਾਣਾ ਚਾਹੀਦਾ ਹੈ ।

ਜ਼ਿਮੀਂਦਾਰ:-ਸੁਕਰਾਤ ਜੀ, ਅਸੀ ਕੀ ਆਖੀਏ ਗੱਲ ਤਾਂ ਏਸੇ ਤਰ੍ਹਾਂ ਈ ਏ, ਪਰ ਅਸੀ ਦੱਸ ਨਹੀਂ ਸੱਕਦੇ ਜੋ ਏਹ ਕਿਉਂ ਗੰਦਾ ਏ ?

ਸੁਕਰਾਤ:-ਤਾਂ ਫੇਰ ਸ਼ੈਤ ਮੈਂ ਦੱਸ ਸਕਾਂ । ਜੇਹੜਾ ਆਦਮੀ ਕਿਸੇ ਕੰਮ ਨੂੰ ਡਾਢੀ ਸੂਬਰੀ ਤਰ੍ਹਾਂ ਕਰਦਾ ਏ, ਉਸੇ ਨੂੰ ਈ ਓਸ ਦੇ ਕਰਾਨ ਦਾ ਵੀ ਸਭ ਤੋਂ ਜ਼ਿਆਦਾ ਸ਼ੌਕ ਹੁੰਦਾ ਏ । ਜਿੰਨੀ ਵਧੀਕ ਸਫਾਈ ਹੋਵੇਗੀ ਓਨੀ ਬਹੁਤੀ ਰੂੜੀ ਤੁਹਾਡਿਆਂ ਖੇਤਾਂ ਵਿੱਚ ਪਏਗੀ। ਜਿੰਨੀ ਵੱਧ ਸਫਾਈ ਹੋਵੇਗੀ ਓਨੇ ਈ ਬਾਹਲੇ ਤਕੜੈ ਤੁਹਾਡੇ ਮੁੰਡੇ ਕੁੜੀਆਂ ਹੋਣਗੇ । ਫਸਲਾਂ