ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੫ )

ਜ਼ਿਮੀਂਦਾਰ:-ਜੀ ਇਸ ਧੂੜ ਦਾ ਵੀ ਪੁਆੜਾ ਏ । ਸੁਕਰਾਤ ਜੀ ਸਾਨੂੰ ਅਮਸੋਸ ਏ, ਜੋ ਅਸੀ ਗੁਹਾਡੇ ਵਰਗੇ ਬਜ਼ੁਰਗ ਨਾਲ ਰਿੰਜ ਹੋਏ । ਹੁਣ ਤੁਹਾਨੂੰ ਵੀ ਪਤਾ ਲੱਗ ਗਿਆ ਹੋਣਾ ਏ ਕਿ ਜੋ ਕੁਝ ਤੁਸਾਂ ਆਖਿਆ। ਓਹ ਵੀ ਡਾਢਾ ਦੁਖਾਂਵਾਂ ਸੀ ।

ਸੁਕਰਾਤ:-ਮੈਨੂੰ ਵੀ ਅਮਸੋਸ ਏ ਤੇ ਅੱਗੋਂ ਮੁੜ ਮੈਂ ਕਦੀ ਵੀ ਤੁਹਾਨੂੰ ਏਹਾ ਜਿਹੀ ਗੱਲ ਨਹੀਂ ਦੱਸਣ ਲੱਗਾ । ਮੈਂ ਇੱਕ ਮਾੜੀ ਜਿਹੀ ਗੱਲ ਪੱਛ ਲਵਾਂ ? ਕੀ ਇਹ ਧੂੜ-ਜੇਹੜੀ ਜਦ ਕੋਈ ਆਦਮੀ ਜਾਂ ਡੰਗਰ, ਟੁਰਦਾ ਫਿਰਦਾ ਏ, ਏਧਰ ਓਧਰ ਉਡਦੀ ਫਿਰਦੀ ਏ ਰੂੜੀਆਂ ਦੇ ਢੇਰਾਂ ਤੋਂ ਨਹੀਂ ਆਉਂਦੀ ?

ਜ਼ਿਮੀਂਦਾਰ:-ਜੀ ਇਹ ਸੱਚ ਏ ਕਿ ਸਾਡੇ ਪਿੰਡ, ਦੇ ਉਦਾਲੇ ਰੂੜੀ ਦੇ ਢੇਰ ਲੱਗੇ ਹੋਏ ਨੇ ਤੇ ਦੇ ਲਗੇ ਈ ਰਹੇ ਨੇ ।

ਸੁਕਰਾਤ-ਏਹ ਟਿੱਬਾ-ਜਿਸ ਤੇ ਤੁਹਾਡਾ ਪਿੰਡ ਬਣਿਆ ਹੋਇਆ ਏ-ਤੁਹਾਡੀਆਂ ਕਈਆਂ ਪੀਹੜੀਆਂ ਦੇ ਰੂੜੀਆਂ ਦੇ ਢੇਰਾਂ ਦਾ ਈ ਬਣਿਆ ਹੋਵੇਗਾ ?

ਜ਼ਿਮੀਂਦਾਰ:-ਜੀ ਏਹ ਇਸੇ ਤਰ੍ਹਾਂ ਈ ਏ।

ਸੁਕਰਾਤ:-ਇਨ੍ਹਾਂ ਰੂੜੀਆਂ ਤੋਂ ਧੂੜ ਉੱਡਕੇ ਹਵਾ ਵਿੱਚ ਰਲ ਕੇ ਤੁਹਾਡੇ ਅੰਦਰ ਚਲੀ ਜਾਂਦੀ ਏ, ਤੁਹਾਡੀਆਂ ਖਾਣ