ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੭ )

ਹਵਾ ਤੇ ਤੇਰੇ ਬਾਲਾਂ ਦੀ ਖੁਰਾਕ ਆਦਕ ਸਾਫ ਰਹਿਣ ਤਾਂ ਓਹ ਗੁੱਸੇ ਨਾਲ ਭਖ ਉੱਠਦਾ ਹੈ ਤੇ ਮੈਨੂੰ ਮੰਦਾ ਚੰਗਾ ਆਖਣ ਲਈ ਤਿਆਰ ਹੋ ਜਾਂਦਾ ਏ । ਉੱਚੀ ਜਾਤ ਵਾਲਿਆਂ ਨੂੰ ਰੱਬ ਵੱਲੋਂ ਹੱਕ ਮਿਲਿਆ ਹੋਇਆ ਏ ਕਿ ਓਹ ਦੁਨੀਆਂ ਨੂੰ ਗੰਦੀ ਕਰਨ ਤੇ ਕਦੀ ਧਿਆਨ ਨ ਕਰਨ ਕਿ ਸਫਾਈ ਕਿਸ ਨੇ ਕਰਨੀ ਏ। ਚੌਧਰੀਓ ! ਤੁਹਾਡੀ ਜਾਤ ਦੇ ਕਨੂੰਨ ਵੀ ਤਾਂ ਸੱਚ ਮੁਚ ਗੁੰਝਲਦਾਰ ਈ ਨੇ!

ਜ਼ਿਮੀਂਦਾਰ:-ਸੁਕਰਾਤ ਜੀ ਮਾਫੀ ਦਿਓ, ਅੱਜ ਤਾਂ ਤੁਸੀ ਸਾਨੂੰ ਡਾਢਾ ਫੜਿਆ ਜੇ । ਸਾਨੂੰ ਅਮਸੋਸ ਏ ਜੋ ਅਸੀ ਹੁਣੇ ਈ ਤੁਹਾਡੇ ਅੱਗੇ ਬੋਲ ਪਏ ਸਾਂ, ਪਰ ਅਸੀ ਕੀ ਕਰ ਸਕਦੇ ਹਾਂ ? ਰਵਾਜਾਂ ਨਾਲ ਅਸੀ ਜਕੜੇ ਹੋਏ ਆਂ । ਅਸੀ ਗੰਦ ਵਿੱਚ ਈ ਪਲੇ ਸਾਂ ਤੇ ਸਾਡੇ ਲਈ ਪੁਰਾਣੀਆਂ ਰਸਮਾਂ ਦਾ ਟਾਕਰਾ ਕਰਨ ਨਾਲੋਂ ਤੇ ਆਪਣੇ ਪਿੰਡ ਦੀ ਸਫਾਈ ਆਪ ਏਸ ਲਈ ਕਰਨੀ ਜੋ ਸਾਡੇ ਘਰ ਸਾਫ ਤੇ ਬਾਲ ਬੱਚੇ ਨਰੋਏ ਰਹਿਣ, ਬਾਲਾਂ ਨੂੰ ਜਿਸ ਤਰ੍ਹਾਂ ਅਸੀ ਆਪ ਪਲੇ ਹਾਂ ਪਾਲਣਾ ਸੁਖਾਲਾ ਏ ।

ਸੁਕਰਾਤ:-ਮੈਂ ਮੰਨਦਾ ਹਾਂ ਕਿ ਸੁਧਾਰ ਦਾ ਰਸਤਾ ਬੜਾ ਬਿਖੜਾ ਤੇ ਤੰਗ ਏ, ਪਰ ਜੇ ਤੁਸੀ ਹੋਰ ਕੁਝ ਨਹੀਂ ਕਰਨਾ ਤਾਂ ਆਪਣਿਆਂ ਬਾਲਾਂ ਨੂੰ ਤਾਂ ਸਿਖਾਓ ਜੋ ਓਹਨਾਂ ਨੂੰ ਚਾਨਣ ਹੋ ਜਾਏ ਤਾਂ ਉਹ ਤੁਹਾਡੇ ਮਗਰ ਲੱਗਕੇ ਸਦੀਆਂ ਦੇ ਪੁਰਾਣੇ ਗੰਦੇ ਰਾਹ ਤੇ ਨ ਟੁਰਨ।