ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੨ )

ਲੰਬਰਦਾਰ:-ਜੀ ਜ਼ਰੂਰ ਔਖਾ ਏ । ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਕੁੜਮ ਦੇ ਸਾਰੇ ਪੋਤਰੇ ਪੋਤਰੀਆਂ ਮਰ ਜਾਂਦੇ ਨੇ ਤੇ ਅਜੇ ਤੀਕ ਓਹ ਪੋਤਰਿਆਂ ਪੋਤਰੀਆਂ ਤੋਂ ਵਾਂਜਿਆ ਬੈਠਾ ਏ ।

ਸੁਕਰਾਤ:-ਮਾਂਵਾਂ ਦੀ ਸੱਚ ਮੁਚ ਬੜੀ ਜ਼ਿੰਮੇਵਾਰੀ ਏ।

ਲੰਬਰਦਾਰ:-ਹਾਂ ਜੀ । ਮੈਨੂੰ ਆਸ ਏ ਜੋ ਮੇਰੀ ਧੀ ਏਸ ਜ਼ਿੰਮੇਵਾਰੀਓ ਉੱਕਣ ਤਾਂ ਨਹੀਂ ਲੱਗੀ ।

ਸੁਕਰਾਤ:-ਮੇਰਾ ਵੀ ਖਿਆਲ ਏ ਓਹ ਕਦੀ ਨਹੀਂ ਉੱਕਣ ਲੱਗੀ ਕਿਉਂ ਜੋ ਉਸ ਨੂੰ ਤੁਸੀਂ ਬੜੀ ਚੰਗੀ ਤਰ੍ਹਾਂ ਸਿੱਖਿਆ ਦਿੱਤੀ ਹੋਈ ਏ ।

ਲੰਬਰਦਾਰ:-ਤੁਸੀ ਫੇਰ ਓਹੀ ਗੱਲ ਕਰਦੇ ਓ । ਇਸ ਤੋਂ ਤੁਹਾਡਾ ਮਤਲਬ ਕੀ ਏ ?

ਸੁਕਰਾਤ:-ਕੀ ਤੁਸੀ ਮੈਨੂੰ ਹੁਣੇ ਨਹੀਂ ਸੀ ਦੱਸਿਆ ਕਿ ਅਸੀ ਆਪਣੇ ਡੰਗਰਾਂ ਨੂੰ-ਜੇਹੜਾ ਕੰਮ ਓਹਨਾਂ ਕਰਨਾ ਹੁੰਦਾ ਹੈ-ਅਸੀ ਬੜੇ ਖਿਆਲ ਨਾਲ ਸਿਖਾਂਦੇ ਹਾਂ । ਤੁਹਾਡੀ ਧੀ ਦੀ ਤੁਹਾਡੇ ਡੰਗਰਾਂ ਨਾਲੋਂ ਬਹੁਤ ਵਧੇਰੀ ਲੋੜ ਏ । ਤੁਸੀਂ ਜ਼ਰੂਰ ਈ ਉਸ ਨੂੰ ਬਾਲਾਂ ਦੇ ਪਾਲਣ ਪੋਸਣ ਦੇ ਔਖੇ ਕੰਮ ਦੀ ਬੜੀ ਚੰਗੀ ਤਰ੍ਹਾਂ ਸਿੱਖਿਆ ਦਿੱਤੀ ਹੋਣੀ ਏ ?

ਲੰਬਰਦਾਰ:-ਤੁਹਾਡਾ ਮਤਲਬ ਕੀ ਏ ? ਮੈਂ ਜੋ