( ੧੫੪ )
ਓਸ ਜ਼ਨਾਨੀ ਮਾਨ ਨੂੰ ਇਹਨਾਂ ਗੱਲਾਂ ਦੀ ਕੀ ਸਾਰ ਏ ? ਏਹ ਸਾਰੀਆਂ ਗੱਲਾਂ ਬਿਧਮਾਤਾ ਨੇ ਪਹਿਲਾਂ ਈ । ਲਿਖੀਆਂ ਹੁੰਦੀਆਂ ਨੇ । ਜੇ ਰੱਬ ਦੀ ਮਰਜ਼ੀ ਹੋਈ ਤਾਂ ਉਸ ਦੇ ਬਾਲ ਆਪੇ ਈ ਬੜੇ ਹੱਟੇ ਕੱਟੇ ਤਕੜੇ ਤਾਜ਼ੇ ਤੇ ਨਵੇਂ ਨਰੋਏ ਤੇ ਅਰੋਗ ਜਵਾਨ ਨਿਕਲਣਗੇ । ਜੇ ਰੱਬ ਦੀ ਮਰਜ਼ੀ ਨ ਹੋਈ ਤਾਂ ਸਾਡੇ ਭਾਗ।
ਸੁਕਰਾਤ:-ਪਰ ਮਾਤਾ ਠਕਾਣ, ਕੁਨੈਨ ਤੇ ਮੱਛਰਦਾਨੀਆਂ, ਟੱਟੀਆਂ ਦੀ ਬਾਬਤ ਕੀ ਆਖਦੇ ਓ ? ਤੁਸੀ ਕਦੀ ਪਲਟਣ ਵਿੱਚ ਸਿਪਾਹੀ ਹੁੰਦੇ ਸੀ ਤੇ ਤੁਹਾਨੂੰ ਏਹਨਾਂ ਸਾਰੀਆਂ ਗੱਲਾਂ ਦਾ ਪਤਾ ਏ ਤੇ ਤੁਸੀਂ ਇਹ ਵੀ ਚੰਗੀ ਤਰ੍ਹਾਂ ਜਾਣਦੇ ਓ ਕਿ ਜਿੰਨਾ ਵਧੇਰਾ ਏਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਏਗਾ ਓਨੇ ਈ ਵਧੇਰੇ ਪਲਟਣ ਦੇ ਜਵਾਨ ਨਰੋਏ ਤੇ ਤਕੜੇ ਹੋਣਗੇ ।
ਲੰਬਰਦਾਰ:-ਇਹ ਗੱਲ ਤਾਂ ਤੁਸੀ ਠੀਕ ਆਖਦੇ ਓ, ਪਰ ਜ਼ਨਾਨੀਆਂ ਦਾ ਏਹਨਾਂ ਨਾਲ ਕੀ ਵਾਸਤਾ ਹੋਇਆ ?
ਸੁਕਰਾਤ:-ਲੰਬਰਦਾਰ ਜੀ, ਓਹਨਾਂ ਦਾ ਏਹਨਾਂ ਗੱਲਾਂ ਨਾਲ-ਜੇ ਓਹਨਾਂ ਨੂੰ ਤਕੜਿਆਂ ਬਾਲਾਂ ਦੀ ਲੋੜ ਏ-ਤਾਂ ਜ਼ਰੂਰ ਵਾਸਤਾ ਏ । ਕੀ ਤੁਹਾਡੀ ਬੀਬੀ ਨੂੰ ਕੱਪੜੇ ਸਿਉਣੇ ਆਉਂਦੇ ਨੇ?
ਲੰਬਰਦਾਰ:-ਨਹੀਂ ਜੀ, ਏਹਨਾਂ ਕੰਮਾਂ ਲਈ