ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੫੬ )
ਸੁਕਰਾਤ:-ਤੁਹਾਡੀ ਕੁਲ ਦਾ ਨਾਂਉਂ ਕੈਮ ਰੱਖਣ ਲਈ ਵੀ ਤਕੜੇ ਬਾਲਾਂ ਦੀ ਡਾਢੀ ਲੋੜ ਏ ।
ਲੰਬਰਦਾਰ:-ਜੀ ਹਾਂ ।
ਸੁਕਰਾਤ:-ਤੁਸੀ ਇਹ ਵੀ ਦੱਸਿਆ ਸੀ ਕਿ ਬਾਲਾਂ ਦੇ ਨਿੱਕਿਆਂ ਹੁੰਦਿਆਂ ਈ ਮਰ ਜਾਣ ਦਾ ਡਰ ਹੈ।
ਲੰਬਰਦਾਰ:-ਜੀ ਹਾਂ ।
ਸੁਕਰਾਤ:-ਤੁਸੀਂ ਇਹ ਵੀ ਮੰਨਿਆ ਸੀ ਕਿ ਪਲਟਣ ਦੇ ਜਵਾਨਾਂ ਨੂੰ ਵਧੇਰਾ ਨਰੋਇਆ ਤੇ ਤਕੜਾ ਰੱਖਣ ਲਈ ਬਹੁਤ ਕੁਝ ਕੀਤਾ ਜਾ ਸੱਕਦਾ ਏ ।
ਲੰਬਰਦਾਰ:-ਹਾਂ ਜੀ ।
ਸੁਕਰਾਤ:-ਮੇਰੀ ਸਮਝੇ ਪਿੰਡ ਵੀ ਤਾਂ ਬਹੁਤ ਸਾਰਾ ਇੱਕ ਪਲਟਣ ਵਾਂਗਰ ਈ ਏ ।
ਲੰਬਰਦਾਰ:-ਹਾਂ ਜੀ ।
ਸੁਕਰਾਤ:-ਤੁਸੀ ਇਹ ਵੀ ਮੰਨਿਆ ਸੀ ਕਿ ਨਿਰੀ ਭਾਗਾਂ ਦੀ ਈ ਖੇਡ ਨਹੀਂ ।
ਲੰਬਰਦਾਰ:-ਹਾਂ ਜੀ ।
ਸੁਕਰਾਤ:-ਤਾਂ ਤੁਸੀ ਅਗੋਂ ਬਨਣ ਵਾਲੀ ਮਾਂ ਨੂੰ ਮੌਕਾ ਦੇ ਕੇ ਓਸ ਦੇ ਇਸ ਸਭ ਤੋਂ ਜ਼ਰੂਰੀ ਕੰਮ ਦੀ ਸਿੱਖਿਆ ਉਸਨੂੰ ਕਿਉਂ ਨਹੀਂ ਦੇਂਦੇ ?