ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੭੩ )
ਅਕਲ ਨਾਲ ਖੇਤੀਬਾੜੀ ਕਰਨਾ
ਸੁਕਰਾਤ ਤੇ ਲੰਬਰਦਾਰ ਅਕੱਠੇ ਸੜਕੇ ਸੜਕ ਪਿੰਡ ਨੂੰ ਲਗੇ ਆਉਂਦੇ ਸਨ । ਟੁਰਦਿਆਂ ਟੁਰਦਿਆਂ ਸੁਕਰਾਤ ਖਲੋ ਗਿਆ ਤੇ ਆਪਣੀ ਪੱਗ ਦਾ ਸ਼ਮਲਾ ਨੱਕ ਅੱਗੇ ਦੇ ਕੇ ਆਖਣ ਲੱਗਾ 'ਕੇਹੀ ਭੈੜੀ ਮੁਸ਼ਕ ਆਈ ਏ।'
ਲੰਬਰਦਾਰ:-ਕੋਈ ਚੰਦਰਾ ਬਾਲ ਹੱਗ ਗਿਆ ਹੋਣਾ ਏ । ਏਹ ਬਾਲ ਸਦਾ ਪਿੰਡ ਨੂੰ ਗੰਦਾ ਕਰਦੇ ਰਹਿੰਦੇ ਨੇ, ਨਿਆਣੇ ਵੀ ਡੰਗਰ ਈ ਹੁੰਦੇ ਨੇ ।
ਸੁਕਰਾਤ:-(ਹੱਸ ਕੇ) ਲੰਬਰਦਾਰ ਜੀ, ਜੋ ਕੁਝ ਮੈਂ ਵੇਖੀ ਤੇ ਸੁੰਘੀ ਆਇਆ ਹਾਂ, ਉਸ ਤੋਂ ਤਾਂ ਮੈਨੂੰ ਆਖਣਾ ਪਬੰਗਾ, ਜੋ ਤੁਹਾਡੇ ਪਿੰਡ ਵਿੱਚ ਸਾਰੇ ਬਾਲ ਈ ਵਸਦੇ ਨੇ । ਬਾਲਾਂ ਦਾ ਧਿਆਨ ਕੋਣ ਰੱਖਦਾ ਏ ?
ਲੰਬਰਦਾਰ:-ਓਹਨਾਂ ਦੀਆਂ ਮਾਵਾਂ ।
ਸੁਕਰਾਤ:-ਮਾਵਾਂ ਜੋ ਕੁਝ ਬਾਲਾਂ ਨੂੰ ਸਿਖਾਂਦੀਆਂ ਨੇ, ਓਹ ਓਹਾ ਕੁਝ ਕਰਦੇ ਨੇ ।
ਲੰਬਰਦਾਰ:-ਹਾਂ ਜੀ ।
ਸੁਕਰਾਤ:-ਤੇ ਜੋ ਕੁਝ ਓਹ ਆਪਣੇ ਮਾਂ ਤੇ ਪਿਓ ਨੂੰ ਕਰਦਿਆਂ ਵੇਖਦੇ ਨੇ, ਓਹਾ ਕੁਝ ਓਹ ਕਰਦੇ ਨੇ ।
ਲੰਬਰਦਾਰ:-ਜੀ ਹਾਂ ਓਹ ਕਰਦੇ ਨੇ ।