ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੧ )

ਸੁਕਰਾਤ:-ਤਾਂ ਫੇਰ ਜੇਹੜੀ ਰਕਮ ਤੁਸੀ ਖੂਹ ਤੇ ਅਤੇ ਹਲਟ ਤੇ ਲਾਈ ਹੋਈਏ ਓਹ ਛੇ ਮਹੀਨੇ ਐਵੇਂ ਪਈ ਰਹਿੰਦੀ ਏ ?

ਜ਼ਿਮੀਂਦਾਰ:-ਜੀ ਪਈ ਈ ਰਹਿੰਦੀ ਏ।

ਸੁਕਰਾਤ:-ਜੇ ਤੁਸੀ ਸਾਰਾ ਵਰ੍ਹਾਂ ਓਹਨਾਂ ਫਸਲਾਂ ਵਿਚੋਂ -ਜੇਹੜੇ ਮੈਂ ਤੁਹਾਨੂੰ ਦੱਸੇ ਨੇ-ਕੋਈ ਨ ਕੋਈ ਬੀਜਦੇ ਤੇ ਵੱਢਦੇ ਰਹੋ ਤਾਂ ਨਾ ਤਾਂ ਤੁਸੀ ਕਦੀ ਆਪ ਤੇ ਨਾ ਈ ਤੁਹਾਡੇ ਪਸੂ ਤੇ ਨਾ ਤੁਹਾਡੇ ਹਲਟ ਵੇਹਲੇ ਰਹਿਣ । ਨਾਲੇ ਤੁਹਾਨੂੰ ਵਾਢੀਆਂ ਵੇਲੇ ਵਿਤੋਂ ਬਾਹਰਾ ਕੰਮ ਵੀ ਨਾ ਕਰਨਾ ਪਏ ਤੇ ਨਾ ਈ ਤੁਹਾਨੂੰ ਕਰਾਏ ਤੇ ਮਜੂਰ ਲਿਆਉਣੇ ਪੈਣ ।

ਜ਼ਿਮੀਂਦਾਰ:-ਜੀ ਗੱਲ ਏਸ ਤਰ੍ਹਾਂ ਈ ਏ ।

ਸੁਕਰਾਤ:-ਹੁਣ ਤੁਸੀ ਕੋਈ ਅਜੇਹੀ ਤਜਵੀਜ਼ ਸੋਚੋ ਜਿਸ ਨਾਲ ਤੁਸੀ ਆਪ ਤੇ ਨਾਲੇ ਤੁਹਾਡੇ ਪਸ਼ੂ ਸਦਾ ਰੁੱਝੇ ਰਹਿਣ, ਪਰ ਇਹ ਵੀ ਖਿਆਲ ਰੱਖਣਾ, ਜੋ ਨ ਵਿਤੋਂ ਬਾਹਰਾ ਕੰਮ ਕਰੋ ਤੇ ਨ ਈ ਵੇਹਲੇ ਰਹੋ। ਜੇ ਤੁਸੀਂ ਏਸ ਤਰ੍ਹਾਂ ਕਰਿਆ ਕਰੋਗੇ ਤਾਂ ਤੁਹਾਨੂੰ ਆਪਣੇ ਹਲਟ ਤੇ ਖੂਹ ਤੋਂ ਵੱਧ ਤੋਂ ਵੱਧ ਵੈਦਾ ਹੋਵੇਗਾ।