ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/212

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੯੮ )

ਸੁਕਰਾਤ:-ਚੰਗਾ ਸੁਣੋ, ਪਹਿਲਾਂ ਤੇ ਤੁਸੀ ਆਪਣੇ ਪਿੰਡ ਦਾ ਸਾਰਾ ਕੂੜਾ ਤੇ ਗੰਦ ਮੰਦ ਬਾਹਰ ਖੁਲ੍ਹਿਆਂ ਢੇਰਾਂ ਤੇ ਸੱਟਕੇ ਗੁਆਂਦੇ ਓ, ਜਿੱਥੋਂ ਓਹ ਹਨੇਰੀ ਨਾਲ ਉੱਡ ਅੱਡ ਜਾਂਦਾ ਏ, ਡੰਗਰ ਖਿਲਾਰ ਜਾਂਦੇ ਨੇ ਤੇ ਧੁੱਪ ਨਾਲ ਸੁੱਕਕੇ ਮਗਰੋਂ ਮੀਂਹ ਨਾਲ ਰੁੜ੍ਹ ਜਾਂਦਾ ਏ ।

ਜ਼ਿਮੀਂਦਾਰ:-ਜੀ ਇਹ ਗੱਲ ਤਾਂ ਠੀਕ ਏ ।

ਸੁਕਰਾਤ:-ਫੇਰ ਤੁਸੀ ਰੱਬ ਦੀ ਸਭ ਤੋਂ ਕੀਮਤੀ ਦਾਤ-ਜੋ ਉਸਨੇ ਤੁਹਾਨੂੰ ਦਿੱਤੀ ਏ ਅਜਾਈਂ ਗੁਆਂਦੇ ਓ ।

ਜ਼ਿਮੀਂਦਾਰ:-ਜੀ ਓਹ ਕੇਹੜੀ ?

ਸੁਕਰਾਤ:-ਤੁਸੀ ਆਪਣਾ ਸਾਰਾ ਗੋਹਾ ਫੂਕ ਸੁੱਟਦੇ ਓ।

ਜ਼ਿਮੀਂਦਾਰ:-ਸੁਕਰਾਤ ਜੀ ਇਹ ਵੀ ਸੱਚ ਏ ।

ਸੁਕਰਾਤ:-ਤੁਸੀ ਚੰਗੇ ਬੀ ਪਾਣ ਦੀ ਥਾਂ ਮਾੜੇ ਬੀ ਬੀਜਕੇ ਆਪਣੀ ਮੇਹਨਤ ਤੇ ਆਪਣਾ ਸਮਾਂ ਅਜਾਈਂ ਗੁਆਂਦੇ ਓ।

ਜ਼ਿਮੀਂਦਾਰ:-ਸੁਕਰਾਤ ਜੀ ਇਹ ਵੀ ਠੀਕ ਏ। ਅਸੀ ਕਦੀ ਏਸ ਗੱਲ ਦੀ ਬਹੁਤੀ ਸਿਰ ਖਪਾਈ ਨਹੀਂ ਕੀਤੀ ਜੋ ਬੀ ਕਿੱਥੋਂ ਲਈਏ ?

ਸੁਕਰਾਤ:-ਫੇਰ ਤੁਸੀਂ ਚੰਗੇ ਡੰਗਰਾਂ ਦੀ ਥਾਂ ਮਾੜੇ ਡੰਗਰਾਂ ਦਾ ਰਵਾ ਕਢਾਂਦੇ ਤੇ ਓਹਨਾਂ ਨੂੰ ਪਾਲਦੇ ਓ । ਓਹ ਚੰਗੇ ਡੰਗਰਾਂ ਨਾਲੋਂ ਅੱਧਾ ਕੰਮ ਕਰਦੇ ਤੇ ਦੁੱਧ ਵੀ ਅੱਧਾ ਦੇਂਦੇ ਨੇ ।