ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/224

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦੪ )

ਸੁਕਰਾਤ:-ਤਾਂ ਫੇਰ ਇਸ ਬੰਨੀ ਵਿੱਚ-ਜੇਹੜੀ ਤੁਹਾਡੇ ਵੱਡੇ ਵਡੇਰੇ ਡੰਗਰਾਂ ਲਈ ਛੱਡ ਗਏ ਨੇ- ਅਜਿਹੇ ਝਾੜ ਉੱਗੇ ਹੋਏ ਨੇ ਜਿਨ੍ਹਾਂ ਨੂੰ ਡੰਗਰ ਖਾਂਦੇ ਈ ਨਹੀਂ । ਓਹਦੇ ਵਿੱਚ ਡੰਗਰਾਂ ਦੇ ਖਾਣ ਲਈ ਉੱਗਿਆਂ ਹੋਇਆ ਹੈ ਈ ਕੁਝ ਨਹੀਂ ਤੇ ਓਹਨਾਂ ਦੇ ਖਲੋਣ ਨੂੰ ਵੀ ਥਾਂ ਨਹੀਂ । ਕੀ ਤੁਸੀ ਏਸ ਨੂੰ ਅਜਾਈਂ ਗੁਆਣਾ ਨਹੀਂ ਸਮਝਦੇ ?

ਜ਼ਿਮੀਂਦਾਰ:-ਕੀ ਆਖੀਏ, ਇਹ ਤਾਂ ਸੱਚ ਮੁੱਚ ਅਜਾਈਂ ਗੁਆਣ ਵਾਲੀ ਗੱਲ ਏ । ਬਾਬਾ ਤੇ ਅੱਜ ਫੇਰ ਸਾਨੂੰ ਚੰਗਾ ਕਾਬੂ ਕੀਤਾ ਏ ।

ਸੁਕਰਾਤ:-ਤੁਹਾਡੇ ਵੱਡੇ ਵਡੇਰੇ ਤੁਹਾਡੇ ਲਈ ਜ਼ਮੀਨ ਏਸ ਲਈ ਛੱਡ ਗਏ ਸਨ ਜੋ ਤੁਸੀ ਇਸ ਵਿੱਚ ਘਾ ਤੇ ਰੱਖ ਬੀਜੋ। ਘਾ ਤੇ ਡੰਗਰਾਂ ਦੇ ਚੁਗਣ ਲਈ ਤੇ ਰੁੱਖ ਗੋਹੇ ਦੀ ਥਾਂ ਬਾਲਣ ਲਈ । ਏਸ ਤਰ੍ਹਾਂ ਗੋਹਾ ਜ਼ਿਮੀ ਵਿੱਚ ਪਏਗਾ ਤੇ ਓਸ ਵਿਚੋਂ ਤੁਹਾਡੇ ਲਈ ਵਧੇਰੇ ਦਾਣੇ ਤੇ ਡੰਗਰਾਂ ਲਈ ਚਾਰਾ ਪੈਦਾ ਹੋਵੇਗਾ। ਤੁਸੀਂ ਆਪਣੀ ਬੇਵਕੂਫੀ ਕਰਕੇ ਨਾ ਤਾਂ ਗੋਹੇ ਦੀ ਥਾਂ ਬਾਲਣ ਲਈ ਰੱਖ ਬੀਜਦੇ ਓ ਤੇ ਨਾ ਡੰਗਰਾਂ ਦੇ ਖਾਣ ਲਈ ਘਾ ਲਾਂਦੇ ਓ । ਜੇ ਤੁਸੀਂ ਵੱਡਿਆਂ ਦੀ ਮਰਜ਼ੀ ਕਰਨੀ ਚਾਹੁੰਦੇ ਓ ਤਾਂ ਓਹ ਸਾਰੇ ਨਕੰਮੇ ਰੁੱਖ ਜੇਹੜੇ ਐਵੇਂ ਜ਼ਮੀਨ ਮੱਲੀ ਬੈਠੇ ਨੇ ਵੱਢਕੇ ਵੇਚ ਸੁੱਟੋ ਜਾਂ ਆਪੋ ਵਿੱਚ ਵੰਡ