ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੨੦੯ )
ਸੁਕਰਾਤ:-ਓਹ ਅੱਗੇ ਜਾ ਵੇਚੇਗਾ ?
ਬ੍ਰਾਹਮਣ:-ਵੇਚ ਲਵੇਗਾ ਨਾ ।
ਸੁਕਰਾਤ:-ਕੋਈ ਸ਼ਰਤ ਵੀ ਕਰੇਗਾ ?
ਬ੍ਰਾਹਮਣ:-ਮੈਨੂੰ ਕੀ ਪਤਾ ?
ਸੁਕਰਾਤ:-ਏਸੇ ਤਰ੍ਹਾਂ ਸੌਦਾ ਅੱਗੇ ਅੱਗੇ ਹੁੰਦਾ ਜਾਏਗਾ ਤੇ ਜਿਸ ਕੋਲ ਏਹ ਡੰਗਰ ਜਾਣਗੇ, ਉਸ ਦੇ ਕਿਸੇ ਕੰਮ ਨਹੀਂ ਆਉਣ ਲੱਗੇ ਤੇ ਓਹ ਓਹਨਾਂ ਨੂੰ ਫੇਰ ਅਗਾਹਾਂ ਵੇਚੀ ਜਾਏਗਾ ।
ਬ੍ਰਾਹਮਣ:-ਵੇਚੀ ਜਾਣ ।
ਸੁਕਰਾਤ:-ਤੇ ਅੰਤ ਨੂੰ (ਬੂਚੜ) ਵਡ ਕਸਾਈ ਓਹਨਾਂ ਨੂੰ ਮੁੱਲ ਲੈ ਲਏਗਾ ?
ਬ੍ਰਾਹਮਣ:-ਮੈਂ ਕੀ ਆਖਾਂ, ਅੰਤ ਨੂੰ ਏਹਾ ਗੱਲ ਈ ਹੋਵੇਗੀ ।
ਸੁਕਰਾਤ:-ਭਾਵੇਂ ਕੁਝ ਵੀ ਹੋਵੇ, ਮਿਸ਼ਰ ਜੀ ਤੁਸੀ ਸੱਚ ਮੁੱਚ ਬੂਚੜਖਾਣਿਆਂ ਦੀ ਪਰਵਸਤੀ ਕਰਦੇ ਓ ।
ਬ੍ਰਾਹਮਣ:-ਬੂਚੜ ਨੇ ਵੀ ਤਾਂ ਕੁਝ ਨ ਕੁਝ ਮਾਰਨਾ ਈ ਹੋਇਆ ਨਾ,ਕਿਉਂ ਜੋ ਉਸਦਾ ਕਸਬ ਜੁ ਹੋਇਆ।
ਸੁਕਰਾਤ:-ਕੀ ਇਹ ਹਸਾਰ ਦੇ ਸਾਹਨਾਂ ਦੇ ਵੱਛੇ ਵੀ ਮਾਰ ਸੁੱਟੇਗਾ ?