( ੨੨੯ )
ਚੌਧਰੀ:-ਹੁਣ ਤੁਸੀਂ ਸਾਨੂੰ ਇਹ ਉਪਦੇਸ਼ ਨੂੰ ਕਰੋ। ਤੁਸੀਂ ਸਾਨੂੰ ਇਹ ਦੱਸੋ ਜੋ ਅਸੀ ਗੰਦ ਦੇ ਟੋਕਰੇ ਸਿਰ ਤੇ ਚੁੱਕਣੇ ਕਿਸ ਤਰ੍ਹਾਂ ਛੱਡੀਏ?
ਸੁਕਰਾਤ:-ਸ਼ਾਵਾਸ਼ੇ ਬਾਬਾ, ਸ਼ਾਵਾਜ਼ੇ! ਪਰ ਮੇਰਾ ਖਿਆਲ ਏ ਜੋ ਆਪਣੇ ਸਿਰ ਤੋਂ ਤੇਰਾ ਮਤਲਬ ਆਪਣੀ ਵਹੁਟੀ ਦੇ ਸਿਰ ਦਾ ਏ, ਆਪਣੇ ਸਿਰ ਦਾ ਤਾਂ ਨਹੀਂ। ਮੈਂ ਤੁਹਾਨੂੰ ਤਾਂ ਕਦੀ ਸਿਰ ਤੇ ਕੋਈ ਚੀਜ਼ ਚੁੱਕੀ ਜਾਂਦਿਆਂ ਨਹੀਂ ਵੇਖਿਆ।
ਚੌਧਰੀ:-ਹੱਛਾ ਤੁਸੀ ਜਾਣ ਦਿਓ, ਮੇਰੀ ਵਹੁਟੀ ਦਾ ਈ ਸਿਰ ਸਮਝ ਲਓ, ਪਰ ਦੱਸੋ ਤਾਂ ਸਹੀ?
ਸੁਕਰਾਤ:-ਤੁਸੀ ਟੋਕਰਿਆਂ ਦੀ ਥਾਂ ਹਰੇੜ੍ਹੀਆਂ ਕਿਉਂ ਨਹੀਂ ਵਰਤਦੇ? ਤੁਹਾਡੇ ਪਿੰਡ ਦਾ ਤਰਖਾਨ ਗੁੜਗਾਵੇਂ ਜਾਕੇ ਬਨਾਣੀਆਂ ਸਿੱਖ ਆਵੇ। ਰੇੜ੍ਹੀ ਦਾ ਇਕ ਫੇਰਾ ਤੁਹਾਡੇ ਟੋਕਰਿਆਂ ਦੇ ਚਹੁੰ ਫੇਰਿਆਂ ਦੇ ਬਰੋਬਰ ਏ। ਤੁਹਾਡੀ ਵਹੁਟੀ ਵਿਚਾਰੀ ਦੇ ਗੰਦ ਚੋ ਚੋਂ ਕੇ ਨਾਂ ਤਾਂ ਵਾਲ ਤੇ ਨਾਂ ਹੀ ਕੱਪੜੇ ਗੰਦੇ ਹੋਣਗੇ।
ਚੌਧਰੀ:-ਸੁਕਰਾਤ ਜੀ! ਮੈਂ ਤੁਹਾਡਾ ਧੰਨਵਾਦ ਕਰਦਾ ਹਾਂ, ਇਹ ਗੱਲ ਤਾਂ ਤੁਸੀ ਡਾਢੀ ਪੱਕੀ ਦੱਸੀ ਏ ਤੇ ਮੈਂ ਏਸਨੂੰ ਜ਼ਰੂਰ ਪਰਤਾਂਕੇ ਵੇਖਾਂਗਾ।
ਸੁਕਰਾਤ:-ਤਾਂ ਫੇਰ ਰਾਣੀ ਖ਼ਾ ਜੀ! ਤੁਸੀ ਤਰਸ ਤੇ ਮੇਹਰ ਕਰਕੇ ਆਪਣੀ ਘਰ ਵਾਲੀ ਦਾ ਕਦੀ ਕਦੀ ਹੱਥ