ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੨੩੬ )
ਪਿੰਡ ਵਾਲੇ ਅੱਗੇ ਨਾਲੋਂ ਵਧੇਰੇ ਝਗੜਾਲੂ ਤੇ ਗਰੀਬ ਹੋਣੇ ਹੋਏ?
ਵਕੀਲ ਦਾ ਪਿਉ:-ਮੁਕੱਦਮੇ ਬਾਜ਼ੀ ਜੇ ਸੱਚ ਪੁੱਛੋ ਤਾਂ ਜਹਿਮਤ ਜੇ, ਪਰ ਅਸੀ ਕਰੀਏ ਕੀ? ਮੇਰਾ ਪੁੱਤਰ ਕਾਲਜ ਪੜ੍ਹਣ ਗਿਆ ਸੀ ਤੇ ਸਾਰਿਆਂ ਨੂੰ ਵਕੀਲੀ ਦੀ ਪੜ੍ਹਾਈ ਈ ਚੰਗੀ ਲੱਗਦੀ ਸੀ ਤੇ ਜੋ ਕੁਝ ਹੋਰਨਾਂ ਕੀਤਾ ਏਸ ਵੀ ਕਰ ਲਿਆ।
ਸੁਕਰਾਤ:-ਓਹ ਡਾਕਟਰ ਜਾਂ ਇੰਜੀਨੀਅਰ ਕਿਉਂ ਨਾ ਬਣਿਆ?
ਵਕੀਲ ਦਾ ਪਿਉ:-ਜੀ ਓਹ ਤਾਂ ਗਿੱਲਾ ਪੀਹਣ ਸੀ ਤੇ ਉਸ ਤੇ ਬੜਾ ਚਿਰ ਲੱਗਣਾ ਸੀ ਤੇ ਨਾਲੇ ਮੁੰਡਾ ਆਖਦਾ ਸੀ ਜੋ ਇਹਨਾਂ ਦੋਹਾਂ ਨਾਲੋਂ ਵਕੀਲੀ ਦਾ ਕੰਮ ਬਹੁਤ ਵੱਡਾ ਹੁੰਦਾ ਏ।
ਸੁਕਰਾਤ:-ਓਹ ਕਿਸ ਤਰ੍ਹਾਂ?
ਪਿਉ:-ਜੀ ਓਹ ਆਂਹਦਾ ਸੀ ਵਕੀਲ ਜੋ ਕੁਝ ਆਖਣਾ ਤੇ ਕਰਨਾ ਚਾਹੇ ਉਸ ਨੂੰ ਅਜਾਜ਼ਤ ਹੁੰਦੀ ਏ। ਓਹਨੂੰ ਨ ਕਿਸੇ ਨੂੰ ਸਲਾਮਾਂ ਕਰਨ ਦੀ ਤੇ ਨੂੰ ਕਿਸੇ ਦੀ ਤੱਕ ਰੱਖਣ ਦੀ ਲੋੜ ਏ। ਓਹ ਵਕੀਲਾਂ ਦੀ ਸਭਾ ਦਾ ਮਿੰਬਰ ਬਣ ਜਾਂਦਾ ਏ, ਜਿਸ ਦਾ ਨਾ ਕੋਈ ਨਿਯਮ ਤੇ ਨਾ ਕੋਈ ਬੰਧੇਜ ਏ। ਜਦ ਉਸ ਦਾ ਦਿਲ ਆਵੇ ਓਹ ਕੰਮ ਕਰਦਾ ਏ ਤੇ ਤਕੜੀਆਂ