ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੨੩੮ )
ਸੁਕਰਾਤ:-ਤਾਂ ਅਸਲ ਵਿੱਚ ਦੋਹਾਂ ਦੀ ਈ ਹਾਰ ਹੁੰਦੀ ਏ?
ਵਕੀਲ:-ਮੇਰੀ ਸਮਝੇ ਗੱਲ ਏਸੇ ਤਰ੍ਹਾਂ ਈ ਏ ।
ਸੁਕਰਾਤ:-ਤੁਸੀ ਡਾਕਟਰ ਵਾਂਗਰ ਕਿਸੇ ਦੀ ਮਦਦ ਤਾਂ ਨਹੀਂ ਕਰਦੇ ?
ਵਕੀਲ:-ਨਹੀਂ।
ਸੁਕਰਾਤ:-ਤੁਸੀ ਪੁਲ ਜਾਂ ਇੰਜਨ ਵਰਗੀ ਕੋਈ ਚੀਜ਼ ਤਾਂ ਨਹੀਂ ਬਣਾ ਸੱਕਦੇ?
ਵਕੀਲ:-ਨਹੀਂ।
ਸੁਕਰਾਤ:-ਤੁਸੀ ਮਾਸਟਰ ਹਾਰ ਜਾਂ ਪਰਚਾਰਕ ਵਾਂਗਰ ਕਿਸੇ ਦਾ ਸੁਧਾਰ ਤਾਂ ਨਹੀਂ ਕਰ ਸਕਦੇ ?
ਵਕੀਲ:-ਨਹੀਂ, ਲੋਕ ਤਾਂ ਕਚੈਹਰੀਆਂ ਵਿੱਚ ਰੋਜ਼ ਜਾ ਜਾ ਕੇ ਅੱਗੇ ਨਾਲੋਂ ਵੀ ਚੋੜ ਹੋ ਜਾਂਦੇ ਹੋਣਗੇ।
ਸੁਕਰਾਤ:-ਤਾਂ ਤੁਸੀਂ ਕੋਈ ਕੰਮ ਨਹੀਂ ਸੁਆਰਦੇ, ਤੁਹਾਡਾ ਕਸਬ ਕੋਈ ਫਲ ਦੇਣ ਵਾਲਾ ਨਹੀਂ? ਜਿਸ ਤਰ੍ਹਾਂ ਕਾਲਜਾਂ ਵਿੱਚ ਤੁਸੀ ਪੜ੍ਹਿਆ ਏ।
ਵਕੀਲ:-ਨਹੀਂ।
ਸੁਕਰਾਤ:-ਤੁਸੀਂ ਦੂਜਿਆਂ ਦਿਆਂ ਝਗੜਿਆਂ ਤੇ ਬਖੇੜਿਆਂ ਤੋਂ ਰੁਪਿਆ ਕਮਾ ਕੇ ਆਪ-ਮੌਜਾਂ ਕਰਦੇ ਓ?