ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/271

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫o )

ਸੁਕਰਾਤ:-ਤੇ ਬਾਲਾਂ ਦੇ ਬਾਲ ਏਹੋ ਜਿਹੇ ਤਕੜੇ ਨਹੀਂ ਹੋਣਗੇ ਜਿਹੋ ਜਿਹੇ ਜਵਾਨਾਂ ਦੇ ਤਕੜੇ ਹੁੰਦੇ ਨੇ ?

ਚੌਧਰੀ:-ਨਹੀਂ ਜੀ ।

ਸੁਕਰਾਤ:-ਜੇਹੜਾ ਤੁਸੀਂ ਰੋਜ ਆਖਦੇ ਰਹਿੰਦੇ ਓ ਜੋ ਲੋਕੀ ਹੁਣ ਮਾੜੇ ਹੁੰਦੇ ਜਾਂਦੇ ਨੇ, ਉਸਦਾ ਤੁਹਾਨੂੰ ਹੁਣ ਪਤਾ ਲੱਗ ਗਿਆ ਹੋਣਾ ਏ ?

ਚੌਧਰੀ:-ਆਹੋ ਜੀ, ਏਹੀ ਸਬਬ ਹੋਣਾ ਏ, ਬਾਲ ਵਿਆਹ ਹੋਣ ਕਰਕੇ ਈ ਸਾਡੀਆਂ ਨਸਲਾਂ ਕਮਜੋਰ ਹੋਈਆਂ ਹੋਣੀਆਂ ਨੇ ।

ਸੁਕਰਾਤ:-ਫੇਰ ਏਹਨਾਂ ਬਾਲਾਂ ਦਿਆਂ ਬਾਲਾਂ ਨੂੰ ਪਾਲਣ ਪੋਸ਼ਣ ਲਈ ਦੁਜਿਆਂ ਬਾਲਾਂ ਨਾਲੋਂ ਜਿਆਦਾ ਧਿਆਨ ਰੱਖਣਾ ਪਏਗਾ ।

ਚੌਧਰੀ:-ਜੀ ਗੱਲ ਤਾਂ ਸੱਚੀ ਏ।

ਸੁਕਰਾਤ:-ਓਹਨਾਂ ਦੇ ਮਾਪੇ ਬਾਲ ਹੋਣ ਕਰਕੇ ਉਹਨਾਂ ਨੂੰ ਏਹਨਾਂ ਗੱਲਾਂ ਦੀ ਕੋਈ ਸਿੱਖ ਮੱਤ ਨਹੀਂ ਹੁੰਦੀ, ਏਸ ਲਈ ਓਹਨਾਂ ਨੂੰ ਬਾਲਾਂ ਨੂੰ ਪਾਲਣ ਪੋਸਣ ਦੀ ਜਾਚ ਵੀ ਨਹੀਂ ਹੁੰਦੀ ।

ਚੌਧਰੀ:-ਜੀ ਗੱਲ ਤਾਂ ਏਹਾ ਈ ਏ।

ਸੁਕਰਾਤ:-ਬਾਲਾਂ ਦੇ ਬਾਲ ਹੋਣ ਕਰਕੇ ਤੇ ਓਹਨਾਂ ਦੇ ਮਾਪਿਆਂ ਨੂੰ ਬਾਲਾਂ ਦੇ ਪਾਲਣ ਪੋਸ਼ਣ ਦੀ ਜਾਚ