ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੨੫੭ )
ਸੁਕਰਾਤ:-ਨਹੀਂ, ਫੇਰ ਸੋਚੋ।
ਜ਼ਿਮੀਂਦਾਰ:-ਚਰਸਾ।
ਸੁਕਰਾਤ:-ਉੱਕਾ ਈ ਨਹੀਂ।
ਜ਼ਿਮੀਂਦਾਰ:-ਸੁਕਰਾਤ ਜੀ! ਤੁਸੀਂ ਸੱਚ ਮੁੱਚ ਪੁੱਛਦੇ ਓ ਜਾਂ ਫੇਰ ਓਹੀ ਆਪਣੇ ਪੁਰਾਣੇ ਹੱਥ ਕਰਨ ਲੱਗੇ ਓ?
ਸੁਕਰਾਤ:-ਨਹੀਂ ਸੱਚ ਮੁੱਚ, ਮੈਂ ਮਖੌਲ ਤਾਂ ਨਹੀਂ ਕਰਦਾ।
ਜ਼ਿਮੀਂਦਾਰ:-ਤਾਂ ਅਸੀਂ ਤੁਹਾਡੀ ਬੁਝਾਰਤ ਨਹੀਂ ਬੁੱਝ ਸਕਦੇ।
ਸੁਕਰਾਤ:-ਫੇਰ ਮੈਂ ਦੱਸਾਂ?
ਜ਼ਿਮੀਂਦਾਰ:-ਜੀ ਜ਼ਰੂਰ ਮੇਹਰਵਾਨਗੀ ਕਰੋ।
ਸੁਕਰਾਤ:-ਬਚਨ ਦਿਓ ਕਿ ਅਸੀਂ ਨਹੀਂ ਰੁੱਸਾਂਗੇ।
ਜ਼ਿਮੀਂਦਾਰ:-ਕੀ ਅਸੀਂ ਆਪਣੇ ਸਭ ਤੋਂ ਚੰਗੇ ਬੇਲੀ ਨਾਲ ਕਦੀ ਰੁੱਸ ਸਕਦੇ ਆਂ।
ਸੁਕਰਾਤ:-ਤਾਂ ਫੇਰ ਮੈਂ ਦੱਸਾਂ, ਪਰ ਤੁਸੀਂ ਖਿਝਣਾ ਜ਼ਰੂਰ ਏ।
ਜ਼ਿਮੀਂਦਾਰ:-ਨਹੀਂ, ਅਸੀਂ ਨਹੀਂ ਖਿਝਣ ਲੱਗੇ।
ਸੁਕਰਾਤ:-ਇਹ 'ਹੁੱਕਾ ਜੇ।