( ੨੭੩ )
ਜ਼ਿਮੀਂਦਾਰ:-ਸੁਕਰਾਤ ਜੀ, ਇਹ ਤਾਂ ਡਾਢੀ ਅਕਲ ਦੀ ਗੱਲ ਜਾਪਦੀ ਏ, ਪਰ ਤੁਹਾਡੇ ਆਦਰਸ਼ਾਂ ਨੂੰ ਪੁੱਜਣ ਲਈ ਕਈ ਵਰ੍ਹੇ ਲੱਗ ਜਾਣਗੇ।
ਸੁਕਰਾਤ:-ਤਾਂ ਤੁਸੀ ਨਿੱਕੀਆਂ ਕੁੜੀਆਂ ਨੂੰ ਝੱਟ ਪੱਟ ਸਕੂਲੇ ਘੋਲ ਕੇ ਕੰਮ ਸ਼ੁਰੂ ਕਰੋ। ਓਹਨਾਂ ਮੁੰਡਿਆਂ ਕੋਲੋਂ ਜੇਹੜੇ ਲਿਖੇ ਪੜ੍ਹੇ ਹੋਏ ਨੇ ਇਹ ਆਸ ਕਰਨੀ-ਜੋ ਓਹ ਆਪਣੀਆਂ ਉੱਕੀਆਂ ਜੈਹਲ ਤੇ ਅਨਪੜ੍ਹ ਮਾਵਾਂ ਤੇ ਓਹਨਾਂ ਭੈਣਾਂ ਦੀ ਕਦਰ ਕਰਨ, ਜਿਨ੍ਹਾਂ ਦਾ ਖਿਆਲ ਗੋਹੇ ਥੱਪਣ ਤੇ ਗਹਿਣੇ ਪਾਣ ਤੋਂ ਬਿਨਾਂ ਹੋਰ ਕਿਸੇ ਪਾਸੇ ਹੈ ਈ ਨਹੀਂ-ਬੜੀ ਨਵਾਜਬੀ ਏ।
ਭਰਾਵੋ ਜ਼ਿਮੀਂਦਾਰੋ, ਮੈਂ ਤੁਹਾਨੂੰ ਦੱਸ ਦਿਆਂ ਕਿ ਸੀ ਆਪਣੇ ਜੀਵਨ ਵਿੱਚ ਕਈਆਂ ਗੱਲਾਂ ਤੋਂ ਵਾਂਜੇ ਰਹਿੰਦੇ ਓ। ਜੋ ਕੁਝ ਚੰਗਾ ਕੰਮ ਮੈਂ ਕਦੀ ਵੀ ਸਿੱਖਿਆ, ਓਹ ਆਪਣੀ ਮਾਂ ਕੋਲੋਂ ਈ ਸਿੱਖਿਆ, ਤੇ ਓਸ ਦੀ ਯਾਦ ਈ ਮੇਰੇ ਕੋਲ ਸਾਰੀਆਂ ਚੀਜ਼ਾਂ ਨਾਲੋਂ ਇੱਕ ਪਵਿੱਤਰ ਚੀਜ਼ ਏ।
ਜ਼ਿਮੀਂਦਾਰ:-ਓਹ ਤਾਂ ਬੜੀ ਪਤ ਅਬਰੋ ਵਾਲੀ ਮਾਈ ਹੋਵੇਗੀ?
ਸੁਕਰਾਤ:-ਹਾਂ ਓਹ ਸੀ, ਪਰ ਓਹ ਵੀ ਸਾਰਿਆਂ ਦੀਆਂ ਮਾਵਾਂ ਵਾਂਗਰ ਹੀ ਸੀ, ਤੇ ਬੇਲੀਓ! ਤੁਹਾਡੀਆਂ ਮਾਵਾਂ ਵੀ ਓਹਾ ਜਹੀਆਂ ਹੋ ਜਾਣਗੀਆਂ ਜਦੋਂ ਤੁਸੀ ਆਪਣੀਆਂ ਕੁੜੀਆਂ ਨੂੰ ਚੰਗੀ ਤਰ੍ਹਾਂ ਸਿੱਖਿਆਂ ਦਿਓਗੇ ਤੇ