ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/298

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭੫ )

ਜ਼ਨਾਨੀਆਂ ਘਰੋਗੇ ਕੰਮ ਸਿਖਾਣ ਵਾਲੇ (ਡੂਮੈਸਟਿਕ ਸਕੂਲ) ਸਕੂਲ ਵਿੱਚ ਸਿੱਖ ਰਹੀਆਂ ਨੇ, ਜਿੱਥੇ ਅਸੀ ਤੁਹਾਡੇ ਪਿੰਡਾਂ ਦੇ ਸਕੂਲਾਂ ਲਈ ਮਾਸਟਰਾਣੀਆਂ ਨੂੰ ਕੰਮ ਸਿਖਾ ਰਹੇ ਹਾਂ। ਸੋ ਤੁਸੀਂ ਆਪਣੀਆਂ ਕੁੜੀਆਂ ਨੂੰ ਸਕੂਲੇ ਘੱਲੋ ਤੇ ਨਿੱਕਿਆਂ ਮੁੰਡਿਆਂ ਨੂੰ ਓਹਨਾਂ ਦੀ ਕਦਰ ਤੇ ਮਾਨ ਕਰਨਾ ਸਿਖਾਓ। ਜੇ ਤੁਸੀ ਚਾਹੁੰਦੇ ਓ ਜੋ ਤੁਹਾਡੇ ਬਾਲ ਚੰਗੇ ਹੋਣ ਤਾਂ ਪਹਿਲਾਂ ਉਹਨਾਂ ਦੀਆਂ ਮਾਵਾਂ ਚੰਗੀਆਂ ਹੋਣੀਆਂ ਚਾਹੀਦੀਆਂ ਨੇ ਤੇ ਜੇਡਾ ਚਿਰ ਮਾਵਾਂ ਦੀ ਕਦਰ ਤੇ ਓਹਨਾਂ ਦਾ ਮਾਨ ਨ ਹੋਵੇਗਾ ਓਹ ਚੰਗੀਆਂ ਹੋ ਈ ਨਹੀਂ ਸੱਕਦੀਆਂ।

ਜ਼ਿਮੀਦਾਰ:-ਸੁਕਰਾਤ ਜੀ, ਅਸੀਂ ਆਪਣੇ ਭਾਈ ਬੰਦਾਂ ਨੂੰ ਇਹੀ ਗੱਲਾਂ ਦੱਸ ਕੇ ਕਾਬੂ ਕਰਾਂਗੇ ਤੇ ਓਹਨਾਂ ਨੂੰ ਆਖਾਂ ਵੇਖਾਂਗੇ ਜੋ ਓਹ ਸਾਨੂੰ ਕੁੜੀਆਂ ਨੂੰ ਸਕੂਲੇ ਘੱਲਣ ਦੇਣ। ਹੁਣ ਤਾਂ ਇਹ ਮੁੰਡਿਆਂ ਦਾ ਸਕੂਲ ਏ ਤੇ ਫੇਰ ਇਹ ਪਿੰਡ ਦਾ ਸਕੂਲ ਹੋ ਜਾਏਗਾ।

ਸੁਕਰਾਤ:-ਹਾਂ, ਪਿੰਡ ਦਾ ਸਕੂਲ ਚੰਗਾ ਏ। ਜੇ ਤੁਹਾਡੇ ਭਾਈਬੰਦ ਇਹ ਦਲੀਲਾਂ ਨ ਮੰਨਣ ਤਾਂ ਤੁਸੀ ਮੈਨੂੰ ਓਹਨਾਂ ਕੋਲ ਲੈ ਚੱਲੋ, ਜੇ ਓਹ ਹੈਣ ਨੇ ਤੇ। ਤੁਸੀ ਆਪਣੀ ਸੁਸਤੀ ਤੇ ਪੁਰਾਣੀਆਂ ਰਸਮਾਂ ਦੇ ਮਗਰ ਲੱਗਣ ਦੀ ਵਾਦੀ ਨੂੰ, ਇੱਕ ਝੂਠੀ ਮੂਠੀ ਦੇ ਭਾਈਬੰਦ-ਜੇਹੜੇ ਨਵੀਆਂ ਗੱਲਾਂ ਤੇ ਇਤਰਾਜ਼ ਕਰਦੇ ਨੇ-ਬਣਾ ਕੇ