ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/301

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭੮ )

ਗੰਦੇ ਤੇ ਅਜਾਈਂ ਗੁਆਣ ਵਾਲਿਆਂ ਢੰਗਾਂ ਤੇ ਆ ਜਾਵਾਂਗੇ।

ਸੁਕਰਾਤ:-ਨਹੀਂ, ਤੁਸੀਂ ਨਹੀਂ ਆਉਣ ਲੱਗੇ। ਤੁਹਾਨੂੰ ਹੁਣ ਸਮਝ ਆ ਗਈ ਏ ਜੋ ਸਫਾਈ ਦਾ ਮਤਲਬ ਅਰੋਗਤਾ ਤੇ ਧਨ ਪਦਾਰਥ ਹੈ ਤੇ ਅਜਾਈਂ ਗੁਆਣ ਨਾਲ ਆਦਮੀ ਥੁੜਿਆ ਰਹਿੰਦਾ ਏ। ਸੁਚੱਜੀ ਵਹੁਟੀ ਦਾ ਮਤਲਬ ਸਾਫ ਸੁਥਰਾ ਤੇ ਖ਼ੁਸ਼ ਤੇ ਸੁਖੀ ਘਰ ਤੇ ਤਕੜੇ ਬਾਲ ਹੈ।

ਜ਼ਿਮੀਂਦਾਰ:-ਜੀ ਏਹ ਗੱਲਾਂ ਤਾਂ ਠੀਕ ਨੇ, ਪਰ ਤੁਸੀਂ ਜਾਣਦੇ ਈ ਓ ਨਾ ਜੋ ਅਸੀਂ ਬੜੇ ਢਿੱਲੇ ਮੱਠੇ ਹਾਂ ਤੇ ਕੇਡੇ ਝਗੜਾਲੂ ਹਾਂ ਤੇ ਸਾਡੇ ਲਈ ਕਿਸੇ ਚੰਗੇ ਕੰਮ ਲਈ ਏਕਾ ਕਰਨਾ ਕੇਡਾ ਔਖਾ ਏ?

ਸੁਕਰਾਤ:-ਓ ਬੇਲੀਓ! ਭੈੜਿਆਂ ਕੰਮਾਂ ਲਈ ਤਾਂ ਤੁਸੀਂ ਝੱਟ ਕੱਠੇ ਹੋ ਜਾਂਦੇ ਓ, ਇਹ ਤਾਂ ਮੈਨੂੰ ਪਤਾ ਈ ਏ।

ਜ਼ਿਮੀਂਦਾਰ:-ਸੁਕਰਾਤ ਜੀ! ਹੁਣ ਤੁਸੀਂ ਵਗੇ ਜਾਂਦੇ ਓ, ਪਰ ਅਜੇ ਵੀ ਤੁਸੀਂ ਵਾਢੀਆਂ ਤਰੰਢੀਆਂ ਗੱਲਾਂ ਕਰਦੇ ਓ। ਜੋ ਕੁਝ ਤੁਸੀਂ ਆਂਹਦੇ ਓ ਉਹ ਤਾਂ ਬਹੁਤ ਸਾਰਾ ਸੱਚ ਏ। ਸਾਨੂੰ ਸਮਝ ਨਹੀਂ ਆਉਂਦੀ ਕਿ ਇਹ ਸਾਰਾ ਚੰਗਾ ਕੰਮ-ਜੋ ਤੁਸੀਂ ਸਾਨੂੰ ਸਿਖਾਇਆ ਏ-ਕਿਸ ਤਰ੍ਹਾਂ ਟੁਰੇਗਾ?

ਸੁਕਰਾਤ:-ਤੁਸੀਂ ਸਾਰੇ ਰਲਕੇ ਏਸ ਨੂੰ ਟੋਰੀ ਜਾਓ।