ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬ )

ਜ਼ਿਮੀਂਦਾਰ:-ਜੀ, ਹੁਣ ਤਾਂ ਗੋਲੀਆਂ ਹੈਨ ਈ ਨਹੀਂ।

ਸਕਰਾਤ:-ਕੁਨੈਨ ਬੜੀ ਕਾਰੀ ਦੀ ਸ਼ੈ ਹੈ, ਕਿਉਂ ਏਹ ਠੀਕ ਹੈ?

ਜ਼ਿਮੀਂਦਾਰ:- ਹਾਂ ਜੀ।

ਸੁਕਰਾਤ:-ਮੇਰਾ ਖ਼ਿਆਲ ਏ ਕਿ ਇਹ ਸ਼ਹਿਰ ਵਿਕਦੀ ਹੈ, ਜੇਹੜਾ ਏਥੋਂ ਕੋਈ ਦੋ ਕੁ ਮੀਲ ਦੂਰ ਹੈ।

ਜ਼ਿਮੀਂਦਾਰ:-ਜੀ ਹਾਂ, ਵਿਕਦੀ ਏ।

ਸੁਕਰਾਤ:-ਇੱਕ ਦਿਨ ਤਾਪ ਆਉਣ ਨਾਲ ਤੁਹਾਡਾ ਇੱਕ ਰੁਪੈ ਦਾ ਨੁਕਸਾਨ ਹੁੰਦਾ ਹੈ।

ਜ਼ਿਮੀਂਦਾਰ:-ਜੀ, ਅੱਜ ਕੱਲ ਬਿਆਈਆਂ ਤੇ ਵਾਢੀਆਂ ਦੇ ਦਿਨਾਂ ਵਿੱਚ ਤਾਂ ਜ਼ਰੂਰ ਰੁਪਏ ਰੋਜ਼ ਦਾ ਨੁਕਸਾਨ ਏ।

ਸੁਕਰਾਤ:-ਕੀ ਕੁਨੈਨ ਬੜੀ ਮਹਿੰਗੀ ਵਿਕਦੀ ਏ?

ਜ਼ਿਮੀਂਦਾਰ:-ਨਹੀਂ ਮਹਾਰਾਜ, ਅੱਠਾਂ ਰੁਪਿਆਂ ਦੀਆਂ ਪੰਜ ਸੌ ਗੋਲੀਆਂ ਮਿਲਦੀਆਂ ਨੇ।

ਸੁਕਰਾਤ:-ਤੁਸੀਂ ਆਪਣੇ ਘਰ ਲਈ ਲੂਣ ਮਸਾਲਾ ਖਰੀਦਣ ਲਈ ਰੋਜ਼ ਈ ਬਾਜ਼ਾਰ ਜਾਂਦੇ ਹੋਵੋਗੇ?

ਜ਼ਿਮੀਂਦਾਰ:-ਜੀ ਹਾਂ।

ਸੁਕਰਾਤ:-ਤੁਸੀਂ ਕਦੀ ਏਸ ਗੱਲ ਦੀ ਉਡੀਕ ਤਾਂ ਨਹੀਂ