ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫ )

ਜ਼ਿਮੀਂਦਾਰ:-ਜੀ, ਪਿੰਡ ਦੇ ਲਾਗੇ ਖੇਤ੍ਰਾਂ ਵਿੱਚ।

ਸੁਕਰਾਤ:-ਤੇ ਕਈ ਵਾਰੀ ਪਿੰਡ ਦੇ ਲਾਗੇ ਈ ਰਾਹ ਵਿੱਚ ਬਹਿ ਛੱਡਦੇ ਹੋਵੋਗੇ?

ਜ਼ਿਮੀਂਦਾਰ:-ਜੀ ਕਈ ਵਾਰੀ ਲੋਕੀ ਆਲਸ ਕਰ ਈ ਛੱਡਦੇ ਨੇ।

ਸੁਕਰਾਤ:-ਇਹ ਸਾਰਾ ਮੈਲਾ ਧੁੱਪ ਨਾਲ ਸੁੱਕ ਜਾਂਦਾ ਹੈ?

ਜ਼ਿਮੀਂਦਾਰ:--ਜੀ ਹਾਂ।

ਸੁਕਰਾਤ:-ਜਦ ਹਨੇਰੀ ਵਗਦੀ ਹੈ ਤਾਂ ਇਹ ਵੀ ਮਿੱਟੀ ਦੇ ਨਾਲ ਰਲ ਕੇ ਉੱਡਦਾ ਏ?

ਜ਼ਿਮੀਂਦਾਰ:-ਹਾਂ ਜੀ।

ਸੁਕਰਾਤ:-ਜਦ ਡੰਗਰ ਸਵੇਰੇ ਤੇ ਤਰਕਾਲਾਂ ਨੂੰ ਬਾਹਰ ਆਉਂਦੇ ਜਾਂਦੇ ਨੇ ਤਾਂ ਉਹਨਾਂ ਦਿਆਂ ਖੁਰਾਂ ਨਾਲ ਧੂੜ ਉੱਡਦੀ ਹੈ?

ਜ਼ਿਮੀਂਦਾਰ:-ਜੀ ਹਾਂ, ਉੱਡਦੀ ਏ।

ਸੁਕਰਾਤ:-ਜਦ ਮੀਂਹ ਵੱਸਦਾ ਏ ਤਾਂ ਆਲੇ ਦੁਆਲੇ ਦੀ ਮਿੱਟੀ ਰੁੜ੍ਹਕੇ ਤਲਾ ਜਾਂ ਛੱਪੜ ਵਿੱਚ -ਜਿੱਥੋਂ ਤੁਹਾਡੇ ਡੰਗਰ ਪਾਣੀ ਪੀਂਦੇ ਹਨ ਤੇ ਜਿਸ ਵਿੱਚ ਤੁਸੀ ਆਪ ਵੀ ਨ੍ਹਾਉਂਦੇ ਓ, ਜਾਂ ਜਿੱਥੋਂ ਤੁਸੀਂ