( ੩੮ )
ਸੁਕਰਾਤ:-ਮੇਰਾ ਨਿਸਚਾ ਹੈ ਕਿ ਪਹਿਲੀ ਦਲੀਲ ਤਾਂ ਇਹ ਹੈ ਕਿ ਪਸ਼ੂ ਸਾਫ਼ ਸੁਥਰੇ ਹੋਣ ਕਰਕੇਂ ਅਰੋਗ ਹੁੰਦੇ ਹਨ ਤੇ ਅਰੋਗਤਾ ਨਾਲ ਖੁਸ਼ੀ ਹੁੰਦੀ ਹੈ । ਉਹ ਖੁੱਲ੍ਹੀ ਹਵਾ ਵਿੱਚ ਰਹਿੰਦੇ ਤੇ ਆਪ ਸਾਫ ਰਹਿੰਦੇ ਤੇ ਆਪਣਿਆਂ ਬੱਚਿਆਂ ਨੂੰ ਡਾਢਾ ਸਾਫ ਰੱਖਦੇ ਹਨ । ਤੁਸੀ ਗੰਦੇ ਪਿੰਡਾਂ ਵਿੱਚ ਵਸਦੇ , ਜਿਨ੍ਹਾਂ ਦੇ ਆਲੇ ਦੁਆਲੇ ਰੂੜੀਆਂ, ਮੈਲਾ ਤੇ ਗੰਦ ਮੰਦ ਖਿੱਲਰਿਆ ਰਹਿੰਦਾ ਹੈ ਤੇ ਉੱਡ ਉੱਡ ਕੇ ਤੁਹਾਡੇ ਰੋਟੀ ਟੁੱਕ ਤੇ ਪਾਣੀ ਵਿੱਚ ਪੈਂਦਾ ਰਹਿੰਦਾ ਹੈ ਤੇ ਨਾਲੇ ਸਾਹ ਦੀ ਰਾਹੀਂ ਤੁਹਾਡੇ ਅੰਦਰ ਜਾਂਦਾ ਰਹਿੰਦਾ ਹੈ। ਮੱਖੀਆਂ ਏਸ ਗੰਦ ਤੋਂ ਉੱਡ ਉੱਡਕੇ ਤੁਹਾਡੀਆਂ ਖਾਣ ਪੀਣ ਦੀਆਂ ਚੀਜ਼ਾਂ ਤੇ, ਤੁਹਾਡਿਆਂ ਮੁੰਡਿਆਂ ਕੁੜੀਆਂ ਦੀਆਂ ਅੱਖਾਂ ਤੇ ਬੁੱਲ੍ਹਾਂ ਤੇ ਬੈਠਦੀਆਂ ਹਨ, ਤੁਸੀਂ ਹਨੇਰੇ ਘਰਾਂ ਵਿੱਚ-ਜਿੰਨ੍ਹਾਂ ਨੂੰ ਕੋਈ ਬਾਰੀ ਨਹੀਂ ਹੁੰਦੀ ਤੇ ਜਿਨ੍ਹਾਂ ਵਿੱਚ ਹਵਾ ਤੇ ਚਾਨਣਾ ਜਾ ਨਹੀਂ ਸਕਦਾ-ਰਹਿੰਦੇ ਹੋ, ਤੁਹਾਡੀਆਂ ਜ਼ਨਾਨੀਆਂ ਕਦੀ ਕਦਾਈਂ ਨ੍ਹਾਉਂਦੀਆਂ ਹਨ ਤੇ ਇਹੀ ਹਾਲ ਉਹਨਾਂ ਦੇ ਬਾਲਾਂ ਦਾ ਹੈ। ਇਹਨਾਂ ਗੱਲਾਂ ਕਰਕੇ ਤੁਹਾਡੀ ਸਿਹਤ ਮਾੜੀ ਪੈ ਜਾਂਦੀ ਹੈ ਤੇ ਜੇਹੜੀ ਬੀਮਾਰੀ ਆਉਂਦੀ ਹੈ ਤੁਹਾਨੂੰ ਆ ਦਬਾਂਦੀ ਹੈ। ਕਿਸੇ ਸੱਚ ਆਖਿਆ