ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੪੨ )
ਸੁਕਰਾਤ:-ਹੱਛਾ ਏਸੇ ਲਈ ਓਹ ਤੁਹਾਨੂੰ ਗਹਿਣੇ ਲਈ ਅਕਾਂਦੀਆਂ ਰਹਿੰਦੀਆਂ ਨੇ ਤੇ ਜਿੰਨਾ ਓਹ ਬਣਵਾ ਸਕਦੀਆਂ ਹਨ, ਬਣਵਾ ਲੈਂਦੀਆਂ ਹਨ?
ਜ਼ਿਮੀਂਦਾਰ:-ਜੀ ਹਾਂ।
ਸੁਕਰਾਤ:-ਤਾਂ ਓਹਨਾਂ ਦਾ ਗਹਿਣਾ ਤੁਹਾਡੇ ਭਲਮਨਸਊ ਦੀ ਇੱਕ ਤਰ੍ਹਾਂ ਦੀ ਜ਼ਮਾਨਤ ਹੋਈ ਨਾ?
ਜ਼ਿਮੀਂਦਾਰ:-ਹਕੀਮ ਜੀ ਜਾਣ ਦਿਓ, ਤੁਸੀ ਤਾਂ ਅੱਜ ਸਾਡੇ ਡਾਢੇ ਮਗਰ ਪਏ ਓ।
ਸੁਕਰਾਤ:-ਫੇਰ ਤੁਸੀ ਆਪਣੀਆਂ ਵਹੁਟੀਆਂ ਦੀ ਐਡੀ ਇੱਜ਼ਤ ਤਾਂ ਨਹੀਂ ਕਰਦੇ?
ਜਿਮੀਂਦਾਰ:-ਨਹੀਂ ਜੀ, ਉਹ ਸਾਡੀ ਇੱਜ਼ਤ ਕਰਦੀਆਂ ਨੇ।
ਸੁਕਰਾਤ:-ਤਾਂ ਜ਼ਨਾਨੀਆਂ ਦੀ ਕੋਈ ਐਡੀ ਕਦਰ ਵੀ ਨਹੀਂ ਹੁੰਦੀ?
ਜ਼ਿਮੀਂਦਾਰ:-ਨਹੀਂ ਜੀ।
ਸੁਕਰਾਤ:-ਤੁਸੀ ਜ਼ਨਾਨੀਆਂ ਤੋਂ ਜੰਮੇ, ਤੁਹਾਡੇ ਬਾਲ ਬੱਚੇ ਵੀ ਜ਼ਨਾਨੀਆਂ ਤੋਂ ਈ ਜੰਮੈ ਤੇ ਅੱਗੋਂ ਤੁਹਾਡੀਆਂ ਧੀਆਂ ਵੀ ਪੁੱਤਰਾ ਪੋਤਰਿਆਂ ਵਾਲੀਆਂ ਹੌਣਗੀਆਂ।
ਜ਼ਿਮੀਂਦਾਰ:-ਹਾਂ ਜੀ।