ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਖਬੰਦ!

ਮੇਰਾ ਵਿਸ਼ਵਾਸ ਹੈ ਕਿ ਪੇਂਡੂ ਸੁਕਰਾਤ ਵਿੱਚ ਸੱਚ ਮੁੱਚ ਓਹੀ ਗੱਲਾਂ ਬਾਤਾਂ ਲਿਖੀਆਂ ਹੋਈਆਂ ਨੇ ਜੇਹੜੀਆਂ ਗ੍ਰੰਥ ਕਰਤਾ ਗੁੜਗਾਵੇਂ ਦੇ ਕੁਝ ਪੇਂਡੂਆਂ ਨਾਲ ਕਰਦਾ ਰਿਹਾ ਹੈ ਤੇ ਜਿਨ੍ਹਾਂ ਨਾਲ ਪਿਛਲੇ ਕਈ ਵਰ੍ਹੇ ਉਸਦੀ ਸਾਂਝ ਰਹੀ ਹੈ। ਮੈਂ ਇਹ ਕਤਾਬ ਪੜ੍ਹੀ ਹੈ ਤੇ ਇਸਨੂੰ ਸਲਾਹੁੰਦਾ ਹਾਂ ਤੇ ਸ਼ਾਵਾਸ਼ੇ ਲਿਖਣ ਵਾਲਿਆ। ਮੇਰੇ ਦਿਲੋਂ ਹਿੰਦੁਸਤਾਨ ਲਈ ਸਭ ਤੋਂ ਵਡੀ ਏਹਾ ਅਸੀਸ ਨਿਕਲਦੀ ਹੈ ਕਿ ਏਹ ਗੱਲ ਜਿਸਨੂੰ 'ਗੁੜਗਾਵੇਂ ਦਾ ਤਜਰਬਾ' ਆਖਣ ਲੱਗ ਪਏ ਨੇ, ਪੂਰੀ ਤਰ੍ਹਾਂ ਸਿਰੇ ਚੜ੍ਹੇ।

ਏਹ ਕਤਾਬ ਧੜੱਲੇ ਦੀ ਏ। ਸਭ ਗੱਲਾਂ ਖੋਲ੍ਹਕੇ ਸਾਫ ਸਾਫ ਦੱਸੀਆਂ ਗਈਆਂ ਨੇ ਤੇ ਕੋਈ ਲੁਕਾ ਛੁਪਾ ਨਹੀਂ ਕੀਤਾ, ਅਤੇ ਪਿੰਡ ਦੀ ਰਹਿਤ ਬਹਿਤ ਦੇ ਕਈਆਂ ਹਨੇਰਿਆਂ ਖੂੰਜਿਆਂ ਤੇ ਚਾਨਣ ਪਾਂਦੀ ਹੈ। ਬ੍ਰੇਨ ਸਾਹਿਬ ਜੇਹੜੇ ਦੋਸ਼ ਏਸ ਵਿੱਚ ਲਾਏ ਨੇ ਓਹ ਮੰਨਣੇ ਹੀ ਪੈਂਦੇ ਨੇ ਤੇ ਉਸਦੀਆਂ ਦਲੀਲਾਂ ਦੇ ਮਨਤਕ ਦਾ ਵੀ ਕੋਈ ਖੰਡਣ ਨਹੀਂ ਕਰ ਸਕਦਾ । ਮੈਨੂੰ ਆਸ ਹੈ ਕਿ ਜਿਨ੍ਹਾਂ ਲੋਕਾਂ ਲਈ ਇਹ ਕਤਾਬ ਅਸਲ ਵਿੱਚ ਲਿਖੀ ਗਈ ਹੈ-ਅਰਥਾਤ ਗੁੜਗਾਵੇਂ ਦੇ ਜ਼ਿਮੀਂਦਾਰਾਂ ਲਈ ਓਹ ਵੀ ਇਸ ਨੂੰ ਸੱਚਾ ਸਮਝਣ ਲਈ ਤਿਆਰ ਹੋਣਗੇ। ਪਰ ਸਾਨੂੰ ਲੂਇਸ ਡਕਿਨਸਨ ਦੀ ਅਮਰ