ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੪ )

ਰੱਖਣ ਗੀਆਂ ਤੇ ਨਾਲੇ ਬੈਠੀਆਂ ਬੈਠੀਆਂ ਤੁਹਾਡੇ ਤੇ ਤੁਹਾਡਿਆਂ ਬਾਲਾਂ ਲਈ ਕੁੜਤੇ ਸਿਊਂਦੀਆਂ ਰਹਿਣਗੀਆਂ। ਏਸ ਤਰ੍ਹਾਂ ਤੁਹਾਨੂੰ ਦਰਜੀ ਨੂੰ ਅੱਗੋਂ ਕੁਝ ਨਹੀਂ ਦੇਣਾ ਪਏਗਾ ।

ਮੈਂ ਪਲਵਲ ਦੀ ਨਮੈਸ਼ ਤੇ ਦੁੱਧ ਵਿਚੋਂ ਮੱਖਣ ਕੱਢਣ ਵਾਲੀ ਮਸ਼ੀਨ ਦੁੱਧ ਰਿੜਕਦੀ ਵੇਖੀ ਸੀ । ਰਿੜਕਣ ਦੇ ਮਗਰੋਂ ਨਿਰਾ ਮੱਖਣ ਈ ਵਧੇਰਾ ਨਹੀਂ ਸੀ ਨਿਕਲਿਆ, ਸਗੋਂ ਅੱਗੇ ਨਾਲੋਂ ਬਾਲਣ ਵੀ ਪੰਜਵਾਂ ਹਿੱਸਾ ਲਿਆ ਸੀ।

ਕੁਝ ਚਿਰ ਹੋਇਆ ਏ ਤੁਸੀ ਮੈਨੂੰ ਆਖਿਆ ਸੀ ਕਿ ਸਾਡੇ ਡੰਗਰਾਂ ਜੋਗੇ ਪੱਠੇ ਵੀ ਹੈ ਨਹੀਂ ।

ਜ਼ਿਮੀਂਦਾਰ:-ਜੀ ਹਾਂ, ਸਾਨੂੰ ਪੱਠੇ ਦੀ ਬੜੀ ਥੁੜ ਏ ।

ਸੁਕਰਾਤ:-ਕੀ ਪੱਠੇ ਦੀ ਥੁੜ ਵੀ ਤਾਂ ਏਸ ਲਈ ਨਹੀਂ ਆਈ ਕਿ ਤੁਸੀ ਗੋਹਾ, ਕੁੜਾ ਤੇ ਹੋਰ ਗੰਦ ਮੰਦ ਆਪਣਿਆਂ ਖੇਤਾਂ ਵਿੱਚ ਨਹੀਂ ਪਾਂਦੇ ? ਜੇ ਤੁਸੀ ਆਪਣਿਆਂ ਖੇਤਾਂ ਨੂੰ ਰੂੜੀ ਨਾ ਪਾਓਗੇ ਤਾਂ ਉਹਨਾਂ ਵਿਚੋਂ ਪੱਠੇ ਕਿੱਥੋਂ ਪੈਦਾ ਹੋਣਗੇ ?

ਜ਼ਿਮੀਂਦਾਰ:-ਜੀ ਜੇ ਅਸੀ ਰੂੜੀ ਪਾਈਏ । ਤਾਂ ਫਸਲਾਂ ਨੂੰ ਪਕਾਣ ਲਈ ਮੀਂਹ ਨਹੀਂ ਪੈਂਦੇ ।

ਸੁਕਰਾਤ:-ਤੁਸੀ ਓਸ ਛੰਭ ਨੂੰ-ਜੇਹੜਾ ਅਸੀ ਰਾਹ ਵਿੱਚ ਵੇਖਿਆ ਸੀ-ਕਿਉਂ ਨਹੀਂ ਵਰਤਦੇ ?