ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੨ )

ਚੂਹੜਾ ਆਪੇ ਚੁੱਕ ਕੇ ਲੈ ਜਾਏਗਾ, ਏਥੇ ਸੁਟ ਛਡਦੇ ਓ । ਏਥੇ ਸੁੱਟਣ ਦੀ ਥਾਂ ਓਹਨਾਂ ਟੋਇਆਂ ਵਿਚ-ਜੋ ਤੁਸੀ ਥੋੜਾ ਚਿਰ ਹੋਇਆ ਸੀ, ਪੱਟੇ ਸਨ-ਕਿਉਂ ਨਹੀਂ ਸੁੱਟ ਆਉਂਦੇ ? ਏਸ ਤਰ੍ਹਾਂ ਕਰਨ ਨਾਲ ਤੁਹਾਡਾ ਪਿੰਡ ਚੂਹੜੇ ਦੇ ਵਿਗੜਿਆਂ ਹੋਇਆਂ ਵੀ ਸਾਫ ਰਹੇਗਾ । ਤੁਸੀਂ ਆਪਣਾ ਪਿੰਡ ਆਪ ਸਾਫ ਕਿਉਂ ਨਹੀਂ ਕਰ ਲੈਂਦੇ ?

ਜ਼ਿਮੀਂਦਾਰ:-ਇਹ ਤਾਂ ਕੰਮੀਆਂ ਦਾ ਕੰਮ ਹੋਇਆ, ਜ਼ਿਮੀਂਦਾਰ ਕਿਉਂ ਕਰਨ ?

ਸੁਕਰਾਤ:-ਹੱਛਾ ਤਾਂ ਗੰਦ ਪਾਣਾ ਤਾਂ ਜ਼ਿਮੀਂਦਾਰਾਂ ਦਾ ਕੰਮ ਏ ਤੇ ਸਾਫ ਕਰਨਾ ਚੂਹੜੇ ਦਾ ।

ਜ਼ਿਮੀਂਦਾਰ:-ਜ਼ਰੂਰ ।

ਸਕਰਾਤ:-ਕਿਸੇ ਚੀਜ਼ ਨੂੰ ਮੈਲਾ ਕਰਨਾ ਚੰਗਾ ਏ ਜਾਂ ਸਾਫ ਕਰਨਾ ?

ਜ਼ਿਮੀਂਦਾਰ:-ਸਾਫ ਕਰਨਾ ਈ ਚੰਗਾ ਦੀਹਦਾ ਏ ।

ਸਕਰਾਤ-ਤਾਂ ਚੂਹੜਾ ਤੁਹਾਡੇ ਤੋਂ ਉੱਚੀ ਜ਼ਾਤ ਦਾ ਹੋਇਆ ਨਾ ?

ਜ਼ਿਮੀਂਦਾਰ:-ਕਦੀ ਨਹੀਂ ।

ਸੁਕਰਾਤ-ਤਾਂ ਫੇਰ ਤੁਸੀ ਆਪਣੇ ਪਿੰਡ ਆਪ ਸਾਫ ਕਿਉਂ ਨਹੀਂ ਕਰਦੇ ?