( ੬੬ )
ਜ਼ਿਮੀਂਦਾਰ:-ਜੀ ਇਹ ਤਾਂ ਮੁੱਢ ਤੋਂ ਰਵਾਨ ਟੁਰੀ ਆਉਂਦਾ ਏ ਤੇ ਅਸੀ ਸਦਾ ਏਹੀ ਕਰੀ ਆਏ ਆਂ।
ਸੁਕਰਾਤ:-ਪਰ ਹੁਣ ਤਾਂ ਤੁਸੀ ਟੋਏ ਪੱਟੇ ਹੋਏ ਨੇ, ਉਹਨਾਂ ਤੇ ਜਾਕੇ ਟੱਟੀ ਕਿਉਂ ਨਹੀ ਫਿਰਦੇ ? ਓਹਨਾਂ ਟੋਇਆਂ ਤੇ ਦੋ ਦੋ ਫੱਟੀਆਂ ਰੱਖਕੇ ਦੁਆਲੇ ਪਰਦਾ ਕਰ ਲਓ ਤਾਂ ਫੇਰ ਉਹ ਬੜੀ ਸੋਹਣੀ ਬਣੀ ਬਣਾਈ ਟੱਟੀ ਏ । ਜੇਹੜੀ ਸੁਆਹ ਤੁਸੀਂ ਰੋਜ਼ ਗਲੀਆਂ ਵਿੱਚ ਜਾਂ ਹਰ ਇੱਕ ਖੁੱਲ੍ਹੀ ਥਾਵੇਂ ਸੱਟਦੇ ਓ, ਓਹ ਟੱਟੀ ਫ਼ਿਰਕੇ ਮਗਰੋਂ ਟੋਏ ਵਿੱਚ ਕਿਉਂ ਨਾ ਸੱਟਿਆ ਕਰੋ ? ਮੈਲਾ ਤੇ ਸੁਆਹ ਬੜੀ ਚੰਗੀ ਵਧੀਆ ਰੁੜੀ ਨੇ । ਜੇ ਤੁਸੀਂ ਟੋਇਆਂ ਤੇ ਜਾਕੇ ਟੱਟੀ ਫਿਰਿਆ ਕਰੋ ਤੇ ਮਗਰੋਂ ਉੱਪਰ ਸੁਆਹ ਪਾ ਆਇਆ ਕਰੋ ਤਾਂ ਤੁਹਾਨੂੰ ਦੋ ਤਰਾਂ ਦੀ ਬੜੀ ਵਧੀਆ ਰੂੜੀ ਮਿਲਿਆ ਕਰੇਗੀ । ਨਾਂ ਤਾਂ ਤੁਹਾਡੇ ਪਿੰਡ ਵਿੱਚ ਕੋਈ ਮੁਸ਼ਕ ਰਹੇਗੀ ਤੇ ਨਾ ਈ ਸੁਆਹ ਸਾਰਾ ਦਿਨ ਉੱਡ ਉੱਡਕੇ ਤੁਹਾਡੀਆਂ ਅੱਖੀਆਂ ਵਿੱਚ ਤੇ ਤੁਹਾਡੀਆਂ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਪਿਆ ਕਰੇਗੀ ।
ਜ਼ਿਮੀਂਦਾਰ:-ਜੀ ਅਸੀਂ ਤਾਂ ਹੁਣ ਏਸੇ ਤਰਾਂ ਈ ਕਰਾਂਗੇ ।
ਸੁਕਰਾਤ:-ਹੁਣੇ ਤਾਂ ਤੁਸੀਂ ਆਖਦੇ ਸੀ ਜੂ ਸਾਡਾ ਧਮ ਸਾਨੂੰ ਇਜਾਜ਼ਤ ਨਹੀਂ ਦੇਂਦਾ ਕਿ ਅਸੀ ਗੰਦ ਨੂੰ