ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੬ )

ਦੇਵੇ ਤਾਂ ਸਾਰੀਆਂ ਨੂੰ ਕੱਠੀਆਂ ਕਰਕੇ ਘਰ ਲੈ ਆਉਂਦਾ ਹੈ। ਕੁੱਤਾ ਹੋਰ ਵੀ ਕਈ ਕਾਰੀ ਦੇ ਕੰਮ ਕਰ ਸਕਦਾ ਏ ਜੇਹੜੇ ਮੈਂ ਤੁਹਾਨੂੰ ਮੁੜ ਕਦੀ ਦੱਸਾਂਗਾ; ਜਦ ਤੁਸੀ ਇਹ ਮੁੱਢਲੀਆਂ ਵਰਤੋਂ ਸਿੱਖ ਜਾਓਗੇ ਤਾਂ ਫ਼ੇਰ ਕਈਆਂ ਦਾ ਤੁਹਾਨੂੰ ਆਪ ਈ ਪਤਾ ਲੱਗ ਜਾਏਗਾ। ਏਹ ਤੁਹਾਡੇ ਸਾਰੇ ਕੰਮ ਕੁੱਤਾ ਥੋੜੇ ਜੇਹੇ ਟੁੱਕਰ ਤੇ ਲਾਡ ਪਿਆਰ ਦੇ ਬਦਲੇ ਕਰੇਗਾ ਸੱਚ ਮੁੱਚ ਕੁੱਤਾ ਰੱਬ ਨੇ ਇਸ ਲਈ ਪੈਦਾ ਨਹੀਂ ਸੀ ਕੀਤਾ ਕਿ ਤੁਸੀਂ ਓਸ ਨਾਲ ਏਹੋ ਜਿਹਾ ਸਲੂਕ ਕਰੋ ਤੇ ਓਸਨੂੰ ਨਿਆਮਤ ਦੀ ਥਾਂ ਜਹਿਮਤ ਸਮਝੋ।

ਜ਼ਿਮੀਂਦਾਰ:-ਸੁਕਰਾਤ ਜੀ! ਤੁਸੀ ਸੱਚੇ ਓ, ਸਾਨੂੰ ਹੋਰਨਾਂ ਗੱਲਾਂ ਹਾਰ ਇਸ ਦੀ ਵੀ ਕੋਈ ਖੋਰ ਨਹੀਂ ਸੀ। ਰੱਬ ਨੇ ਸਾਰੀਆਂ ਚੀਜ਼ਾਂ ਸਾਡੇ ਲਾਹ ਲਈ ਬਣਾਈਆਂ ਹਨ, ਪਰ ਅਸੀ ਅਜ ਤੀਕ ਬੇਖੋਰੇ ਈ ਰਹੇ ਆਂ।