ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੦ )

ਹੋ ਕਿ ਦੂਜੇ ਤੁਹਾਡੀ ਇੱਜ਼ਤ ਕਰਨ। ਮੇਰੀ ਇਹ ਗੱਲ ਸੁਣ ਕੇ ਓਹ ਮਿੰਬਰ ਬੜਾ ਗੁੱਸੇ ਹੋਇਆ ਤੇ ਗਾਲ੍ਹਾਂ ਕੱਢਣ ਲੱਗ ਪਿਆ ਤੇ ਉੱਚੀ ਉੱਚੀ ਆਪਣੀ ਪੁਰਾਤਨ ਸੱਭ੍ਯਤਾ ਦੀਆਂ ਗੱਲਾਂ ਕਰਨ ਲੱਗਾ। ਉਸਦਾ ਇਹ ਹਾਲ ਵੇਖ ਕੇ ਮੈਂ ਤਾਂ ਓਥੋਂ ਨੱਸਣ ਦੀ ਕੀਤੀ।'

ਸੁਕਰਾਤ ਦੀ ਇਹ ਗੱਲ ਸੁਣ ਕੇ ਇੱਕ ਗਭਰੂ ਜਿਹਾ ਜ਼ਿਮੀਦਾਰ ਜ਼ਰਾ ਖੋਹਰਾ ਜਿਹਾ ਹੋਕੇ ਆਖਣ ਲੱਗਾ 'ਬਾਬਾ ਜੀ! ਏਸ ਵਿੱਚ ਹੱਸਣ ਵਾਲੀ ਗੱਲ ਤਾਂ ਕੋਈ ਨਹੀਂ, ਤੁਸੀਂ ਜ਼ਰਾ ਸਾਨੂੰ ਚੰਗੀ ਤਰਾਂ ਦੱਸੋ।'

ਸੁਕਰਾਤ:-ਹੱਛਾ, ਜੇ ਕੋਈ ਆਦਮੀ ਗਾਂ ਨੂੰ ਮਾਰ ਸੁੱਟੇ ਤਾਂ ਖੂਨ ਖਰਾਬਾ ਹੋਵੇਗਾ?

ਜ਼ਿਮੀਦਾਰ:-ਜੀ ਹਾਂ ਹੋਵੇਗਾ।

ਸੁਕਰਾਤ:-ਜੇ ਕੋਈ ਆਦਮੀ ਆਪਣੀ ਵਹੁਟੀ ਨਾਲ ਅਜਿਹਾ ਭੈੜਾ ਵਰਤੇ ਕਿ ਓਹ ਦੁਖੀ ਹੋਕੇ ਆਤਮਘਾਤ ਕਰ ਲਏ ਜਾਂ ਮਰ ਜਾਏ ਜਾਂ ਨੱਸ ਜਾਏ, ਤਾਂ ਕੀ ਕੋਈ ਖੂਨ ਖਰਾਬਾ ਹੋਵੇਗਾ?

ਜ਼ਿਮੀਦਾਰ:-ਨਹੀਂ ਜੀ, ਕਦੀ ਨਹੀਂ। ਅਸੀ ਸਗੋਂ ਉਸ ਆਦਮੀ ਨਾਲ ਹਮਦਰਦੀ ਕਰਾਂਗੇ ਤੇ ਜਦ ਉਸਦਾ ਵਿਆਹ ਹੋਵੇਗੀ ਤਾਂ ਉਸਦੀ ਜੰਞ ਜਾਵਾਂਗੇ ।