ਪੰਨਾ:ਪੈਂਤੀ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭



ਮੰਗਲਾਚਰਣ

ਸਦਾ ਸਲਾਮਤ ਘਟ ਘਟ ਵਾਜੇ ਨਾਦ।
ਸਦਾ ਸਲਾਮਤ ਵਿੱਛੜਿਆਂ ਦੀ ਯਾਦ॥
ਸਦਾ ਸਲਾਮਤ ਪਹੁੜੀ ਸਦਾ ਸਲਾਮਤ ਸੰਝ।
ਸਦਾ ਸਲਾਮਤ ਅੱਖੀਆਂ ਸਦਾ ਸਲਾਮਤ ਹੰਝ॥
ਸਦਾ ਸਲਾਮਤ ਰੂਪ ਸਿਰਜਦੇ ਹੱਥ।
ਸਦਾ ਸਲਾਮਤ ਅਣਕਥਿਆ ਜੋ ਕੱਥ॥
ਸਦਾ ਸਲਾਮਤ ਰੰਗ ਸੁਰੰਗ ਅਨੇਕ।
ਸਦਾ ਸਲਾਮਤ ਅਨੇਕ ਭਇਆ ਜੋ ਏਕ॥
ਸਦਾ ਸਲਾਮਤ ਰੋਸ਼ਨੀ ਸਦਾ ਸਲਾਮਤ ਛਾਂ।
ਸਦਾ ਸਲਾਮਤ ਬਾਲਕਾ ਸਦਾ ਸਲਾਮਤ ਮਾਂ॥
ਸਦਾ ਸਲਾਮਤ ਪੱਲੜਾ ਸਦਾ ਸਲਾਮਤ ਪੱਗ।
ਸਦਾ ਸਲਾਮਤ ਬਲ਼ਦੀ ਚੁੱਲ੍ਹੇ ਦੇ ਵਿਚ ਅੱਗ॥
ਸਦਾ ਸਲਾਮਤ ਦੁੱਖੜੇ ਸਦਾ ਸਲਾਮਤ ਸੁੱਖ।
ਸਦਾ ਸਲਾਮਤ ਰੁੱਖੜੇ ਸਦਾ ਸਲਾਮਤ ਕੁੱਖ॥
ਸਦਾ ਸਲਾਮਤ ਕਾਨੀ ਸਦਾ ਸਲਾਮਤ ਮਸ।
ਸਦਾ ਸਲਾਮਤ ਗਾਂਵਦਾ ਮਾਨਸ ਪੋਥੀ ਜਸ॥