ਪੰਨਾ:ਪੈਂਤੀ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮

ਆਰਤੀ

ਆਰਤੀ ਉਤਾਰੋ
ਆਰਤੀ ਉਤਾਰੋ
ਸੁਰ ਨਾਦਬਿੰਦ ਦੀ
ਗਾ ਕੇ ਉਚਾਰੋ
ਕੁਨ ਕੁਨ ਕੁਨ
ਸਾਹਮਣੇ ਨਿਹਾਰੋ
ਹੁਣ ਹੁਣ ਹੁਣ

ਹਰ ਸ਼ੈਅ ਦੀ ਉਤਾਰੋ ਆਰਤੀ
ਥਾਲ਼ ਦੀ ਉਤਾਰੋ
ਮਿੱਟੀ ਦੇ ਦੀਵਿਆਂ ਦੀ
ਜੋਤ ਦੀ ਉਤਾਰੋ ਆਰਤੀ

ਆਰਤੀ ਉਤਾਰੋ
ਪੰਜ ਆਬ ਦੀ ਉਤਾਰੋ ਆਰਤੀ
ਮਾਤਾ ਦੇ ਪੈਰਾਂ ਦੀ
ਅਪਣੇ ਜਠੇਰਿਆਂ ਦੀ
ਜਿਤ ਕੇ ਹਾਰਿਆਂ ਦੀ
ਆਰਤੀ ਉਤਾਰੋ ਭਾਈ ਮਹੀਵਾਲ ਦੀ

ਆਰਤੀ ਉਤਾਰੋ
ਕਿਤਾਬ ਦੀ ਉਤਾਰੋ ਆਰਤੀ
ਕਾਗ਼ਜ਼ ਤੇ ਕਲਮ ਦੀ
ਕਾਲੜੀ ਸਿਆਹੀ ਦੀ
ਨਾਨਕ ਲਿਖਾਰੀ ਦੀ ਉਤਾਰੋ ਆਰਤੀ