ਪੰਨਾ:ਪੈਂਤੀ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧

ਭਿੱਖੂ

ਭਿੱਖ ਮੰਗ ਦੁਆ ਮੰਗ
ਉਹਦੇ ਕੋਲ਼ੋਂ ਇਹੋ ਮੰਗ
ਸਭ ਰੰਗ ਸਦਾ ਰੰਗ
ਸੁਰ ਮੰਗ ਪਿਆਰ ਮੰਗ
ਦਰਸ਼ਨ ਦੀਦਾਰ ਮੰਗ
ਜਿੰਦ ਮੰਗ ਜਾਨ ਮੰਗ
ਦੁੱਖ ਨਾਲ਼ੋਂ ਮੌਤ ਮੰਗ
ਲੋਅ ਮੰਗ ਧੁੱਪ ਮੰਗ
ਦਿਲ ਵੱਟੇ ਦਿਲ ਮੰਗ
ਦੁੱਧ ਮੰਗ ਪੁੱਤ ਮੰਗ
ਖੇਲਣੇ ਨੂੰ ਚੰਦ ਮੰਗ
ਦੇਵਣੇ ਦਾ ਵਰ ਮੰਗ
ਅੱਲ੍ਹਾ ਮੀਆਂ ਬੜੇ ਮਿਹਰਬਾਨ ਨੇ
ਜੋ ਵੀ ਮੰਗਣਾ ਤੂੰ ਲੈ ਮੰਗ
ਉਹਦੇ ਕੋਲ਼ੋਂ ਇਹੋ ਮੰਗ
ਸਭ ਰੰਗ ਸਦਾ ਰੰਗ