ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੩ ) (ਜੋ) ਮਨ ਨੂੰ *ਮੰਦਰੁ} ਅਚੱਲ (ਕੀਤਾ ਹੈ, ਏਹੋ ਸਾਡਾ) ਤੇ ਹਰ ਹੈ, (ਜੋ) ਤਨ ਨੂੰ ਨਾਸਵੰਤ ਜਾਣਿਆ ਹੈ, ਏਹੋ) ਕਲੰਦਰ ਨੇ ਫਕੀਰੀ ! ਭੇਖ ਹੈ, ਅਤੇ ਹਿਰਦਾ ਹੀ ਤੀਰਥ ਹੈ (ਜਿਥੇ ਇਸ਼ਨਾਨ ਕਰਦਾ ਹਾਂ । ਏਕੁ ਸਬਦੁ ਮੇਰੇ ਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥ ਇਕੋ ਵਾਹਿਗੁਰੂ ਮੇਰੇ ਪ੍ਰਾਣਾਂ ਵਿਚ ਵੱਸਦਾ ਹੈ, ਇਸ ਲਈ) = ਮੁੜਕੇ ਜਨਮ ਮਰਣ ਵਿਚ ਨਹੀਂ ਆਵਾਂਗਾ ॥੧॥ ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ ॥ ਕਉਣੁ ਜਾਣੈ ਪੀਰ ਪਰਾਈ ॥ ਹਮ ਨਾਹੀ ਚਿੰਤ ਪਰਾਈ ॥੧॥ ਰਹਾਉ ॥ - ਹੇ ਮੇਰੀ ਮਾਤਾ ! ਦਿਆਲ ਨਾਲ (ਮੇਰਾ) ਮਨ ਮਿਲ ਗਿਆ ਹੈ । ਪਰਾਈ ਪੀੜ ਨੂੰ ਕੌਣ ਜਾਣਦਾ ਹੈ ? ਸਾਨੂੰ ਵੀ ਬਗਾਨੀ = ਚਿੰਤਾ ਨਹੀਂ ਹੈ । | ਮੰਦਰ ਵਿਚ , ਸਲੇਸ ਹੋਣ ਕਰਕੇ ਪਹਾੜ ਤੇ ਮੰਦਰ ਦੇ ਅਰਥ ਹਨ। ਕਲੰਦਰ ਇਕ ਮੁਸਲਮਾਨੀ ਫਕੀਰੀ ਦਾ ਦਰਜਾ ਹੈ : |ਕਈ ਗਿਆਨੀ ‘ਮਨ ਬਾਂਦਰ ਤੇ ਤਨ ਕਲੰਦਰ ਅਰਥ ਕਰਦੇ ਹਨ, ਜੋ ਝੁਕਰਣ ਦੇ ਵਿਰੁਧ ਹੈ, ਕਈ ‘ਮੰਦਰ' ਦਾ ਅਰਥ ਅੰਦਰ ਕਰਦੇ ਹਨ, ਓਹ ਭੀ ਅਸੰਗਤ ਹੈ :