ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/618

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

té ਆਸਾ ਦੀ ਵਾਰ ਸਟੀਕ (ਉਸ) ਸਤਿਗੁਰੂ ਨੂੰ ਵੱਡਾ ਕਰਕੇ ਸਲਾਹੁਣਾ ਚਾਹੀਦਾ ਹੈ, ਜਿਸ ਵਿਚ ਵਡੀਆਂ ਵਡਿਆਈਆਂ ਹਨ।(ਪਰ)- ਸਹਿ ਮੇਲੇ ਤਾ ਨਦਰੀ ਆਈਆ॥ ਵਾਹਿਗੁਰੂ (ਗੁਰੂ) ਨਾਲ ਮੇਲੇ, ਤਾਂ (ਵਡਿਆਈਆਂ ਨਜ਼ਰੀਂ ਆਉਂਦੀਆਂ ਹਨ। ਜਾ ਤਿਸੁ ਭਾਣਾ ਤਾ ਮਨਿ ਵਸਾਈਆ॥ ਜਦ ਉਸ (ਗੁਰੂ ਦਾ) ਭਾਣਾ (ਮੰਨ ਲਈਏ) ਤਾਂ ਮਨ ਵਿਚ ਆ ਵਸਦੀਆਂ ਹਨ। ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ॥ (ਗੁਰੂ ਨੇ ਜਿਸਦੇ) ਸਿਰ ਉਤੇ ਹੱਥ ਧਰਕੇ ਹੁਕਮ ਕੀਤਾ ਹੈ, (ਉਸਦੇ ਹਿਰਦੇ ਵਿਚੋਂ ਬੁਰਾਈਆਂ ਮਾਰਕੇ (ਬਾਹਰ) ਕੱਢ ਦਿਤੀਆਂ ਹਨ। ਸਹਿ ਤੁਠੈ ਨਉ ਨਿਧਿ ਪਾਈਆ ॥੧੮॥ (ਪਰ) ਵਾਹਿਗੁਰੂ ਦੇ ਪ੍ਰਸੰਨ ਹੁੰਦੇ ਹੀ (ਇਹ) ਨੇ ਨਿਧੀ ਪਾਈ ਜਾਂਦੀ ਹੈ॥੧੮॥ ਸਲੋਕੁ ਮਃ ੧ ॥ ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥ ਪਹਿਲਾਂ (ਨਾ ਧੋਕੇ) ਆਪ ਸੁੱਚਾ ਹੋਇਆ ਹੈ ਅਤੇ ਸੂਚੇ (ਚੌਂਕੇ ਵਿਚ) ਆ ਬੈਠਾ ਹੈ।